ਚਿੰਤਾ ਦਾ ਵਿਸ਼ਾ; ਸਵਾਈਨ ਫਲੂ ਨਾਲ ਵਿਅਕਤੀ ਦੀ ਮੌਤ

By  Ravinder Singh June 22nd 2022 08:48 PM

ਲੁਧਿਆਣਾ : ਜ਼ਿਲ੍ਹੇ ਵਿਚ ਕੋਰੋਨਾ ਅਤੇ ਡੇਂਗੂ ਦੇ ਵਧਦੇ ਖਤਰੇ ਵਿਚਕਾਰ ਸਵਾਈਨ ਫਲੂ ਨੇ ਵੀ ਦਸਤਕ ਦੇ ਦਿੱਤੀ ਹੈ। ਜਿਥੇ ਸਵਾਈਨ ਫਲੂ ਨਾਲ ਭਾਜਪਾ ਆਗੂ ਸੰਦੀਪ ਕਪੂਰ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿਚ ਸਵਾਈਨ ਫਲੂ ਦੇ ਹੁਣ ਤਕ ਤਿੰਨ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਚਿੰਤਾ ਦਾ ਵਿਸ਼ਾ; ਸਵਾਈਨ ਫਲੂ ਨਾਲ ਵਿਅਕਤੀ ਦੀ ਮੌਤਸਟੇਟ ਐਪੀਡਿਮੋਲਾਜਿਸਟ ਡਾ. ਗਗਨਦੀਪ ਗਰੋਵਰ ਨੇ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹੇ ਵਿਚ ਸਵਾਈਨ ਫਲੂ ਨਾਲ ਪਹਿਲੀ ਮੌਤ ਹੋਈ ਹੈ। ਸਵਾਈਨ ਫਲੂ ਤੋਂ ਪੀੜਤ ਡੀਐਮਸੀ ਹਸਪਤਾਲ ਵਿਚ ਪਿਛਲੇ ਇਕ ਹਫ਼ਤੇ ਤੋਂ ਦਾਖ਼ਲ ਸੀ। ਉਹ 17 ਜੂਨ ਨੂੰ ਸਵਾਈਨ ਫਲੂ ਪਾਜ਼ੇਟਿਵ ਆਇਆ ਸੀ। ਡਾ. ਰਮਨਪ੍ਰੀਤ ਨੇ ਦੱਸਿਆ ਕਿ ਸਵਾਈਨ ਫਲੂ ਨਾਲ ਮਰਨ ਵਾਲੇ ਮਰੀਜ਼ ਨੂੰ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਨਾਲ ਦਾਖ਼ਲ ਕਰਵਾਇਆ ਗਿਆ ਸੀ। ਚਿੰਤਾ ਦਾ ਵਿਸ਼ਾ; ਸਵਾਈਨ ਫਲੂ ਨਾਲ ਵਿਅਕਤੀ ਦੀ ਮੌਤ17 ਜੂਨ ਨੂੰ ਜਦੋਂ ਸੰਦੀਪ ਦੇ ਟੈਸਟ ਕੀਤੇ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਵਿੱਚ ਸਵਾਈਨ ਫਲੂ ਹੋਣ ਦੀ ਪੁਸ਼ਟੀ ਕੀਤੀ ਸੀ।ਉਹ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMCH) ਵਿੱਚ ਇਲਾਜ ਅਧੀਨ ਸੀ। ਚਿੰਤਾ ਦਾ ਵਿਸ਼ਾ; ਸਵਾਈਨ ਫਲੂ ਨਾਲ ਵਿਅਕਤੀ ਦੀ ਮੌਤਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਰਾਤ ਕਰੀਬ 11 ਵਜੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਵਿਚ ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਨਹੀਂ ਮਿਲੀ ਸੀ। ਤੁਹਾਨੂੰ ਦੱਸ ਦੇਈਏ ਕਿ ਸਵਾਈਨ ਫਲੂ ਦੇ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗਦੀ ਹੈ। ਇਹ ਸਭ ਤੋਂ ਵੱਡਾ ਲੱਛਣ ਹੈ। ਜੇਕਰ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਵਿਚਕਾਰ ਸਵਾਈਨ ਫਲੂ ਨਾਲ ਲੁਧਿਆਣਾ ਵਿਚ ਹੋਈ ਮੌਤ ਸਿਹਤ ਵਿਭਾਗ ਅਤੇ ਲੋਕਾਂ ਨੂੰ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਲੋਕਾਂ ਨੂੰ ਕਾਫੀ ਚੌਕਸ ਰਹਿਣ ਦੀ ਅਪੀਲ ਹੈ। ਇਹ ਵੀ ਪੜ੍ਹੋ : ਅਫ਼ਗ਼ਾਨਿਸਤਾਨ 'ਚ ਸ਼ਕਤੀਸ਼ਾਲੀ ਭੂਚਾਲ ਕਾਰਨ 1000 ਮੌਤਾਂ ਤੇ 1050 ਜ਼ਖ਼ਮੀ

Related Post