ਖ਼ੁਦ ਨੂੰ ਰਾਸ਼ਟਰਪਤੀ ਬਣਾਉਣ ਲਈ ਸੁਪਰੀਮ ਕੋਰਟ 'ਚ ਪਾਈ ਪਟੀਸ਼ਨ, ਅਦਾਲਤ ਨੇ ਲਗਾਈ ਫਟਕਾਰ

By  Ravinder Singh October 21st 2022 01:25 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਸ਼ਟਰਪਤੀ ਨੂੰ ਹਟਾਉਣ ਦੀ ਪਟੀਸ਼ਨ ਖਾਰਿਜ ਕਰਦੇ ਹੋਏ ਪਟੀਸ਼ਨਕਰਤਾ ਨੂੰ ਤਾੜਨਾ ਲਗਾਈ। ਸੁਪਰੀਮ ਕੋਰਟ ਨੇ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਹਟਾ ਕੇ ਪਟੀਸ਼ਨਕਰਤਾ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨਕਰਤਾ ਕਿਸ਼ੋਰ ਜੇ ਸਾਵੰਤ ਨੇ ਕਿਹਾ ਕਿ 2004 ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਖ਼ੁਦ ਨੂੰ ਰਾਸ਼ਟਰਪਤੀ ਬਣਾਉਣ ਲਈ ਸੁਪਰੀਮ ਕੋਰਟ 'ਚ ਪਾਈ ਪਟੀਸ਼ਨ, ਅਦਾਲਤ ਨੇ ਲਗਾਈ ਫਟਕਾਰਸੁਣਵਾਈ ਦੌਰਾਨ ਜਸਟਿਸ ਡੀਵਾਈ ਚੰਦਰਚੂੜ ਅਤੇ ਹਿਮਾ ਕੋਹਲੀ ਦੀ ਬੈਂਚ ਨੇ ਪਟੀਸ਼ਨ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ। ਜਸਟਿਸ ਚੰਦਰਚੂੜ ਨੇ ਕਿਹਾ ਕਿ ਉਹ ਰਾਸ਼ਟਰਪਤੀ 'ਤੇ ਕਿਸ ਤਰ੍ਹਾਂ ਦੇ ਭੜਕਾਊ ਦੋਸ਼ ਲਗਾ ਰਹੇ ਹਨ? ਇਹ ਪਟੀਸ਼ਨ ਪੂਰੀ ਤਰ੍ਹਾਂ ਬੇਲੋੜੀ ਹੈ। ਇਹ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੈ। ਰਜਿਸਟਰੀ ਪਟੀਸ਼ਨ ਵਿੱਚ ਕੀਤੀਆਂ ਟਿੱਪਣੀਆਂ ਨੂੰ ਰਿਕਾਰਡ ਵਿੱਚੋਂ ਹਟਾ ਦਿੱਤਾ ਜਾਵੇਗਾ। ਅਸੀਂ ਪਟੀਸ਼ਨ ਖਾਰਜ ਕਰਦੇ ਹਾਂ। ਰਜਿਸਟਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਪਟੀਸ਼ਨਾਂ ਦਾਇਰ ਨਾ ਕੀਤੀਆਂ ਜਾਣ।

ਇਹ ਵੀ ਪੜ੍ਹੋ : ਦੁਕਾਨਾਂ ਦਾ ਵਿਵਾਦ : ਦੁਕਾਨ ਮਾਲਕਾਂ ਦੇ ਹੱਕ 'ਚ ਨਿੱਤਰੀਆਂ ਨਿਹੰਗ ਜਥੇਬੰਦੀਆਂ, ਮਾਹੌਲ ਬਣਿਆ ਤਣਾਅਪੂਰਨ

ਇਸ ਦੇ ਨਾਲ ਹੀ ਪਟੀਸ਼ਨਰ ਨੇ ਕਿਹਾ ਕਿ ਇਹ ਭਾਰਤ 'ਚ ਸੰਵਿਧਾਨਕ ਲੋਕਤੰਤਰ ਦੇ ਮੂਲ ਕੀਮਤਾਂ ਦੀ ਮੁੜ ਤੋਂ ਵਿਆਖਿਆ ਕਰੇਗਾ। ਮੈਂ ਵਾਤਾਵਰਨ ਪ੍ਰੇਮੀ ਹਾਂ ਪਰ ਮੈਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਹੈ। ਤਾਜ਼ਾ ਉਦਾਹਰਣ ਸ਼੍ਰੀਲੰਕਾ ਦੀ ਹੈ ਜਿੱਥੇ ਨਾਗਰਿਕਾਂ ਰਾਸ਼ਟਰਪਤੀ ਦੇ ਘਰ ਵਿੱਚ ਵੜ ਗਏ। ਰੂਸ ਵਿਚ ਕੀ ਹੋ ਰਿਹਾ ਹੈ? ਮੈਂ ਪੂਰੀ ਦੁਨੀਆ ਲਈ ਕੰਮ ਕਰਾਂਗਾ, ਜਿੱਥੇ ਚੀਜ਼ਾਂ ਖਰਾਬ ਹਨ। ਰਾਸ਼ਟਰਪਤੀ ਦੀ ਭੂਮਿਕਾ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਹੈ।

-PTC News

 

Related Post