ਟ੍ਰੈਫਿਕ ਬਾਰੇ ਜਾਗਰੂਕ ਕਰਨ ਦਾ ਅਨੋਖਾ ਤਰੀਕਾ ; ਦਲੇਰ ਮਹਿੰਦੀ ਦਾ ਗਾਣਾ ਗਾ ਕੇ ਪੁਲਿਸ ਮੁਲਾਜ਼ਮ ਕਰ ਰਿਹੈ ਸੁਚੇਤ

By  Ravinder Singh October 27th 2022 07:19 PM

ਚੰਡੀਗੜ੍ਹ : ਪੁਲਿਸ ਨਾ ਸਿਰਫ਼ ਸੜਕ 'ਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੀ ਹੈ, ਇਸਦੇ ਨਾਲ ਹੀ ਉਹ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਜਾਗਰੂਕਤਾ ਮੁਹਿੰਮ ਵੀ ਚਲਾਉਂਦੀ ਹੈ ਤਾਂ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਸ ਦੇ ਬਾਵਜੂਦ ਕੁਝ ਲੋਕ ਨਿਯਮਾਂ ਦੀ ਅਣਦੇਖੀ ਕਰਦੇ ਨਜ਼ਰ ਆ ਰਹੇ ਹਨ। ਟ੍ਰੈਫਿਕ ਬਾਰੇ ਜਾਗਰੂਕ ਕਰਨ ਦਾ ਅਨੋਖਾ ਤਰੀਕਾਸੋਸ਼ਲ ਮੀਡੀਆ 'ਤੇ ਹਰ ਰੋਜ਼ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਪੁਲਿਸ ਨਵੇਂ-ਨਵੇਂ ਅਤੇ ਅਨੋਖੇ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਪੁਲਿਸ ਮੁਲਾਜ਼ਮ ਗਾਇਕ ਦਲੇਰ ਮਹਿੰਦੀ ਦਾ ਮਸ਼ਹੂਰ ਗੀਤ 'ਬੋਲੋ ਤਾਰਾ ਰਾ ਰਾ' ਗਾ ਕੇ ਲੋਕਾਂ ਨੂੰ ਜਾਗਰੂਕ ਕਰਦਾ ਨਜ਼ਰ ਆ ਰਿਹਾ ਹੈ। ਇਹੀ ਵੀ ਪੜ੍ਹੋ : ਸੇਵਾਮੁਕਤ ਡੀਜੀਐਮ ਨੇ ਸੀਐਮਡੀ ਬਲਦੇਵ ਸਰਾਂ ਦੇ ਓਐਸਡੀ ਹਰਜੀਤ ਸਿੰਘ 'ਤੇ ਲਗਾਏ ਗੰਭੀਰ ਦੋਸ਼ ਹਾਲ ਹੀ 'ਚ ਇੰਟਰਨੈੱਟ 'ਤੇ ਇਕ ਪੁਲਿਸ ਮੁਲਾਜ਼ਮ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਲੋਕਾਂ ਨੂੰ 'ਨੋ ਪਾਰਕਿੰਗ' ਬਾਰੇ ਇਸ ਤਰ੍ਹਾਂ ਜਾਗਰੂਕ ਕਰ ਰਿਹਾ ਹੈ ਕਿ ਜਨਤਾ ਨੂੰ ਯਕੀਨਨ ਸਮਝ ਆਵੇਗਾ ਕਿ ਵਾਹਨ ਸਹੀ ਜਗ੍ਹਾ 'ਤੇ ਪਾਰਕ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਵੀਡੀਓ ਨੂੰ ਆਈਪੀਐਸ ਅਧਿਕਾਰੀ ਦੀਪਾਂਸ਼ੂ ਕਾਬਰਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਬੋਲੋ ਤਾਰਾ ਰਾਰਾ...' ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ 5 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਚੰਡੀਗੜ੍ਹ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, 'ਇਹ ਬਹੁਤ ਵਧੀਆ ਹੈ।' ਜਦਕਿ ਦੂਜੇ ਨੇ ਲਿਖਿਆ, 'ਇਸ ਨੂੰ ਕਿਹਾ ਜਾਂਦਾ ਹੈ ਕੰਮ (ਡਿਊਟੀ) ਦਾ ਆਨੰਦ ਲੈਣਾ'। 33 ਸੈਕਿੰਡ ਦੀ ਵੀਡੀਓ 'ਚ ਇਕ 'ਪੁਲਿਸ ਮੁਲਾਜ਼ਮ' ਨੂੰ ਸੜਕ ਉਤੇ ਆਪਣੇ ਹੱਥ 'ਚ ਮਾਈਕ ਫੜ ਕੇ ਦਲੇਰ ਮਹਿੰਦੀ ਦਾ 'ਬੋਲੋ ਤਾਰਾ ਰਾ ਰਾ...' ਗਾਉਂਦੇ ਸੁਣਿਆ ਜਾ ਸਕਦਾ ਹੈ। ਗੀਤ ਦਾ ਸੰਗੀਤ ਭਾਵੇਂ ਉਹੀ ਹੈ ਪਰ ਬੋਲ ਵੱਖਰੇ ਹਨ। -PTC News  

Related Post