ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਨੇ ਸਿਉਂਕ ਲੱਗੇ ਤੇ ਸੁੱਕੇ ਦਰੱਖਤਾਂ ਦਾ ਲਿਆ ਜਾਇਜ਼ਾ

By  Ravinder Singh July 11th 2022 08:34 PM

ਚੰਡੀਗੜ੍ਹ : ਕਾਰਮਲ ਕਾਨਵੈਂਟ ਸਕੂਲ, ਸੈਕਟਰ-9ਬੀ ਚੰਡੀਗੜ੍ਹ ਵਿਖੇ 8 ਜੁਲਾਈ 2022 ਨੂੰ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਆਪਣੀ ਟੀਮ ਨੂੰ ਇਨਸਾਨੀ ਜਾਨਾਂ ਤੇ ਜਾਇਦਾਦਾਂ ਲਈ ਖਤਰਾ ਪੈਦਾ ਕਰਨ ਵਾਲੇ ਸਿਉਂਕ ਲੱਗੇ ਤੇ ਸੁੱਕੇ ਰੁੱਖਾਂ ਦਾ ਵਿਆਪਕ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੰਡੀਗੜ੍ਹ ਦੇ ਪ੍ਰਸ਼ਾਸਕ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਅੱਜ ਟੀਮ ਨੇ 30 ਵਿਰਾਸਤੀ ਰੁੱਖਾਂ ਦਾ ਜਾਇਜ਼ਾ ਲਿਆ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਨੇ ਸਿਉਂਕ ਲੱਗੇ ਤੇ ਸੁੱਕੇ ਦਰੱਖਤਾਂ ਦਾ ਲਿਆ ਜਾਇਜ਼ਾ

ਕਮੇਟੀ ਨੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਘੋਖ ਕਰਨ ਤੋਂ ਬਾਅਦ ਸੁਖਨਾ ਝੀਲ ਵਿਖੇ 3 ਵਿਰਾਸਤੀ ਦਰੱਖਤਾਂ ਦੀਆਂ ਟਾਹਣੀਆਂ ਦੀ ਛਾਂਟੀ ਕਰਨ ਤੇ ਸੈਕਟਰ-19 ਤੇ 23 ਵਿੱਚ ਖੜ੍ਹੇ ਦਰੱਖਤਾਂ ਨੂੰ ਕੱਟਣ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਿਯਮਤ ਤੌਰ ਉਤੇ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸਿਉਂਕ ਲੱਗੇ ਤੇ ਸੁੱਕੇ ਦਰੱਖਤਾਂ ਦੀ ਕਟਾਈ ਕੀਤੀ ਜਾਂਦੀ ਹੈ ਤੇ ਪਿਛਲੇ 5 ਸਾਲਾਂ ਦੌਰਾਨ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ਤੋਂ 1634 ਸਿਉਂਕ ਲੱਗੇ ਤੇ ਸੁੱਕੇ ਦਰੱਖਤ ਕੱਟੇ ਜਾ ਚੁੱਕੇ ਹਨ।

ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਨੇ ਸਿਉਂਕ ਲੱਗੇ ਤੇ ਸੁੱਕੇ ਦਰੱਖਤਾਂ ਦਾ ਲਿਆ ਜਾਇਜ਼ਾਕੁੱਲ ਮਿਲਾ ਕੇ 211 ਸਕੂਲਾਂ ਦਾ ਸਰਵੇਖਣ ਕਰਨ ਲਈ ਇੰਜੀਨੀਅਰਿੰਗ ਵਿਭਾਗ ਨਗਰ ਨਿਗਮ ਦੇ ਬਾਗਬਾਨੀ ਵਿੰਗ ਤੇ ਜੰਗਲਾਤ ਵਿਭਾਗ ਯੂਟੀ ਚੰਡੀਗੜ੍ਹ ਦੇ ਅਧਿਕਾਰੀਆਂ ਦੀਆਂ ਛੇ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਟੀਮ ਨੇ 201 ਸਕੂਲਾਂ ਤੇ ਹੋਰ ਵਿਦਿਅਕ ਅਦਾਰਿਆਂ ਦਾ ਵਿਸਥਾਰਪੂਰਵਕ ਸਰਵੇਖਣ ਕੀਤਾ ਹੈ। ਟੀਮਾਂ ਵੱਲੋਂ ਭਲਕੇ ਆਪਣੀ ਰਿਪੋਰਟ ਸੌਂਪਣ ਦੀ ਸੰਭਾਵਨਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਨੇ ਸਿਉਂਕ ਲੱਗੇ ਤੇ ਸੁੱਕੇ ਦਰੱਖਤਾਂ ਦਾ ਲਿਆ ਜਾਇਜ਼ਾਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪ੍ਰਸ਼ਾਸਨ ਇੱਕ ਹਫ਼ਤੇ ਦੇ ਅੰਦਰ-ਅੰਦਰ ਸਾਰੇ ਸਿਉਂਕ ਲੱਗੇ ਤੇ ਸੁੱਕੇ ਦਰੱਖਤਾਂ ਨੂੰ ਹਟਾ ਦੇਵੇਗਾ। ਪ੍ਰਸ਼ਾਸਕ ਚੰਡੀਗੜ੍ਹ ਦੇ ਸਲਾਹਕਾਰ ਵੱਲੋਂ ਸਾਰੇ ਸਬੰਧਤ ਵਿਭਾਗਾਂ ਨਾਲ ਇਸ ਮਾਮਲੇ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਹੈ। ਸਮਾਜ ਦੀ ਸੁਰੱਖਿਆ ਤੇ ਭਲਾਈ ਲਈ ਇਮਾਨਦਾਰੀ ਨਾਲ ਕੰਮ ਕਰਨ ਲਈ ਸੁਚੇਤ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਸਕੂਲਾਂ ਉਤੇ ਵਿਸ਼ੇਸ਼ ਧਿਆਨ ਦੇ ਕੇ ਜਿੱਥੇ ਵੀ ਲੋੜ ਹੋਵੇ, ਰੁੱਖਾਂ ਦੀ ਛਾਂਟੀ/ਸਿਉਂਕ ਦਾ ਇਲਾਜ ਕੀਤਾ ਜਾਵੇ।

ਇਹ ਵੀ ਪੜ੍ਹੋ : ਡਾ. ਦਲਜੀਤ ਸਿੰਘ ਚੀਮਾ ਵੱਲੋਂ ਰਾਘਵ ਚੱਢਾ ਨੂੰ ਸਲਾਹਕਾਰ ਬੋਰਡ ਦਾ ਚੇਅਰਮੈਨ ਲਾਉਣ ਦੀ ਨਿਖੇਧੀ

Related Post