ਕੈਨੇਡਾ 'ਚ ਗੋਲੀ ਲੱਗਣ ਨਾਲ ਫਰੀਦਕੋਟ ਦੇ ਇਕ ਨੌਜਵਾਨ ਦੀ ਹੋਈ ਮੌਤ

By  Riya Bawa July 20th 2022 02:29 PM -- Updated: July 20th 2022 02:32 PM

ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਖਾਰਾ ਦੇ ਸਾਬਕਾ ਸਰਪੰਚ ਹਰਦੰਮਣ ਸਿੰਘ ਦੇ ਪੋਤਰੇ ਪ੍ਰਦੀਪ ਸਿੰਘ ਬਰਾੜ ਦੀ ਬੀਤੇ ਦਿਨੀ ਕੈਨੇਡਾ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸ ਦੇਈਏ ਕਿ ਇਹ ਨੌਜਵਾਨ ਆਪਣੇ ਪਰਿਵਾਰ ਵਿਚ 2 ਭੈਣਾਂ ਦਾ ਸਕਾ ਭਰਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਜਿਲ੍ਹੇ ਦੇ ਪਿੰਡ ਖਾਰਾ ਦਾ ਬਰਾੜ ਪਰਿਵਾਰ ਬੀਤੇ ਕਈ ਸਾਲਾਂ ਤੋਂ ਕੈਨੇਡਾ ਵਿਚ ਸੈਟਲ ਹੈ। ਉਹਨਾਂ ਦਾ ਲੜਕਾ ਪ੍ਰਦੀਪ ਸਿੰਘ ਬਰਾੜ ਜੋ ਕੈਨੇਡਾ ਦਾ ਹੀ ਜੰਮਪਲ ਸੀ ਜੋ ਬੀਤੇ ਦਿਨੀ ਆਪਣੇ ਕਿਸੇ ਦੋਸਤ ਦੀ ਜਨਮ ਦਿਨ ਪਾਰਟੀ 'ਤੇ ਗਿਆ ਸੀ ਜਿਥੇ ਦੋ ਨੀਗਰੋ ਗਰੁੱਪਾਂ ਵਿਚ ਚੱਲ ਰਹੀ ਆਪਸੀ ਲੜਾਈ ਦੌਰਾਨ ਇਸ ਨੌਜਵਾਨ ਨੂੰ ਗੋਲੀ ਲੱਗ ਗਈ ਤੇ ਉਸ ਨਾਲ ਇਕ ਲੜਕੀ ਵੀ ਜ਼ਖ਼ਮੀ ਹੋ ਗਈ ਸੀ ਪਰ ਨੌਜਵਾਨ ਦੀ ਮੌਤ ਖ਼ਬਰ ਸਾਹਮਣੇ ਆਈ ਹੈ। dead ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਕੋਰੀਅਰ ਦੀ ਦੁਕਾਨ ਤੇ ਸ਼ਰ੍ਹੇਆਮ 13000 ਦੀ ਹੋਈ ਲੁੱਟ, ਘਟਨਾ CCTV ਕੈਮਰੇ 'ਚ ਕੈਦ ਪਰਿਵਾਰ ਦੇ ਨਜਦੀਕੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਸੰਬੰਧੀ ਹੁਣ 23 ਜੁਲਾਈ ਨੂੰ ਅੰਤਿਮ ਅਰਦਾਸ ਉਹਨਾਂ ਦੀ ਕੈਨੇਡਾ ਸਥਿਤ ਰਿਹਾਇਸ਼ 'ਤੇ ਹੋਵੇਗੀ। ਇਸ ਮਾਮਲੇ ਵਿਚ ਪੁਲਿਸ ਨੇ ਹਾਲੇ ਤੱਕ ਕੋਈ ਸ਼ੱਕੀ ਬਾਰੇ ਖੁਲਾਸਾ ਨਹੀਂ ਕੀਤਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। (ਅਮਨ ਦੀ ਰਿਪੋਰਟ) -PTC News

Related Post