ਆਮ ਆਦਮੀ ਪਾਰਟੀ ਨੇ ਖਹਿਰਾ ਧੜੇ ਵੱਲੋਂ ਐਲਾਨੀ ਐਡਹਾਕ ਕਮੇਟੀ ਨੂੰ ਕੀਤਾ ਰੱਦ

By  Shanker Badra August 7th 2018 03:18 PM -- Updated: August 7th 2018 03:28 PM

ਆਮ ਆਦਮੀ ਪਾਰਟੀ ਨੇ ਖਹਿਰਾ ਧੜੇ ਵੱਲੋਂ ਐਲਾਨੀ ਐਡਹਾਕ ਕਮੇਟੀ ਨੂੰ ਕੀਤਾ ਰੱਦ:ਆਮ ਆਦਮੀ ਪਾਰਟੀ ਨੇ ਅੱਜ ਖਹਿਰਾ ਧੜੇ ਵੱਲੋਂ ਐਲਾਨੀ ਐਡਹਾਕ ਕਮੇਟੀ ਨੂੰ ਰੱਦ ਕਰ ਦਿੱਤਾ ਹੈ।ਇਸ ਮੌਕੇ ਪੰਜਾਬ ਇਕਾਈ ਦੇ ਕੋ ਕਨਵੀਨਰ ਡਾ.ਬਲਬੀਰ ਸਿੰਘ ਦਾ ਕਹਿਣਾ ਹੈ ਕਿ ਖਹਿਰਾ ਦਾ ਇਹ ਫੈਸਲਾ ਤਾਨਾਸ਼ਾਹੀ ਹੈ। ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੇ ਢਾਂਚੇ ਦੇ ਪੁਨਰ ਗਠਨ ਦਾ ਆਗਾਜ ਕਰਦੇ ਹੋਏ ਅੱਜ ਪੰਜਾਬ ਵਾਸਤੇ ਅੱਠ ਮੈਂਬਰੀ ਐਡਹਾਕ ਪੋਲੀਟੀਕਲ ਅਫੇਅਰਸ ਕਮੇਟੀ (ਪੀ.ਏ.ਸੀ) ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਸ ਨੂੰ ਅੱਜ ਕੋ ਕਨਵੀਨਰ ਡਾ.ਬਲਬੀਰ ਸਿੰਘ ਨੇ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ ਕਮੇਟੀ ਦੇ ਅੱਠ ਮੈਂਬਰ ਸੁਖਪਾਲ ਸਿੰਘ ਖਹਿਰਾ ਸਾਬਕਾ ਵਿਰੋਧੀ ਧਿਰ ਨੇਤਾ (ਐਮ.ਐਲ.ਏ. ਭੁਲੱਥ), ਕੰਵਰ ਸੰਧੂ (ਐਮ.ਐਲ.ਏ. ਖਰੜ), ਨਾਜਰ ਸਿੰਘ ਮਾਨਸਾਹੀਆ (ਐਮ.ਐਲ.ਏ. ਮਾਨਸਾ),ਜਗਦੇਵ ਸਿੰਘ ਕਮਾਲੂ (ਐਮ.ਐਲ.ਏ. ਮੋੜ),ਮਾਸਟਰ ਬਲਦੇਵ ਸਿੰਘ (ਐਮ.ਐਲ.ਏ. ਜੈਤੋਂ), ਪਿਰਮਲ ਸਿੰਘ ਖਾਲਸਾ (ਐਮ.ਐਲ.ਏ. ਭਦੋੜ), ਜਗਤਾਰ ਸਿੰਘ ਜੱਗਾ ਹਿੱਸੋਵਾਲ (ਐਮ.ਐਲ.ਏ. ਰਾਏਕੋਟ) ਅਤੇ ਜੈ ਕ੍ਰਿਸਨ ਸਿਮਘ ਰੋੜੀ (ਐਮ.ਐਲ.ਏ. ਗੜਸ਼ੰਕਰ) ਹਨ।ਮਾਨਸਾਹੀਆ ਨੂੰ ਐਡਹਾਕ ਕਮੇਟੀ ਦੇ ਮੈਂਬਰ ਸੈਕਟਰੀ ਤੈਅ ਕੀਤਾ ਸੀ। -PTCNews

Related Post