ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਚੋਣ ਜ਼ਾਬਤੇ ਦੀਆਂ ਉਡਾਈਆਂ ਧੱਜੀਆਂ , ਜਾਰੀ ਹੋਇਆ ਨੋਟਿਸ

By  Shanker Badra March 12th 2019 06:07 PM

ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਚੋਣ ਜ਼ਾਬਤੇ ਦੀਆਂ ਉਡਾਈਆਂ ਧੱਜੀਆਂ , ਜਾਰੀ ਹੋਇਆ ਨੋਟਿਸ:ਮੋਗਾ : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2019 ਲਈ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ।ਚੋਣ ਕਮਿਸ਼ਨ ਦੇ ਐਲਾਨ ਨਾਲ ਜਿੱਥੇ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਉਥੇ ਹੀ ਸਿਆਸੀ ਪਾਰਟੀਆਂ ਵੀ ਪੱਬਾਂ ਭਾਰ ਹੋ ਗਈਆਂ ਹਨ।ਹਰ ਪਾਰਟੀ ਆਪਣੇ ਵੋਟਰਾਂ ਨੂੰ ਲੁਭਾਉਣ ਲਈ ਨੁੱਕੜ ਮੀਟਿੰਗਾਂ ਅਤੇ ਰੈਲੀਆਂ ਕਰ ਰਹੀ ਹੈ। [caption id="attachment_268525" align="aligncenter" width="300"]Aam Aadmi Party MP Bhagwant Mann Release Notice ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਚੋਣ ਜ਼ਾਬਤੇ ਦੀਆਂ ਉਡਾਈਆਂ ਧੱਜੀਆਂ , ਜਾਰੀ ਹੋਇਆ ਨੋਟਿਸ[/caption] ਇਸ ਦੌਰਾਨ ਬੀਤੇ ਦਿਨੀਂ ਮੋਗਾ ਦੇ 2 ਪਿੰਡ ਵਰ੍ਹੇ ਅਤੇ ਢੁਡੀਕੇ ਪਿੰਡ ਦੀ ਪੰਚਾਇਤ ਘਰ 'ਚ ਆਪ ਦੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਅਤੇ ਪ੍ਰੋਫੈਸਰ ਸਾਧੂ ਸਿੰਘ ਵਲੋਂ ਪ੍ਰੋਗਰਾਮ ਕੀਤਾ ਗਿਆ ਸੀ,ਜਿਸ 'ਚ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ, ਜਿਸ ਕਾਰਨ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ। [caption id="attachment_268526" align="aligncenter" width="300"]Aam Aadmi Party MP Bhagwant Mann Release Notice ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਚੋਣ ਜ਼ਾਬਤੇ ਦੀਆਂ ਉਡਾਈਆਂ ਧੱਜੀਆਂ , ਜਾਰੀ ਹੋਇਆ ਨੋਟਿਸ[/caption] ਜ਼ਿਕਰਯੋਗ ਹੈ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਪੂਰੇ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਇਸ ਦੌਰਾਨ ਕੋਈ ਵੀ ਚੋਣ ਮੀਟਿੰਗ ਜਾਂ ਰੈਲੀ ਸਰਕਾਰੀ ਥਾਂ 'ਤੇ ਨਹੀਂ ਕੀਤੀ ਜਾ ਸਕਦੀ। [caption id="attachment_268524" align="aligncenter" width="300"]Aam Aadmi Party MP Bhagwant Mann Release Notice ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਚੋਣ ਜ਼ਾਬਤੇ ਦੀਆਂ ਉਡਾਈਆਂ ਧੱਜੀਆਂ , ਜਾਰੀ ਹੋਇਆ ਨੋਟਿਸ[/caption] ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲੱਗ ਗਿਆ ਹੈ।ਚੋਣ ਕਮਿਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ 11 ਅਪਰੈਲ ਨੂੰ ਵੋਟਾਂ ਪੈਣਗੀਆਂ।ਦੂਜੇ ਪੜਾਅ ਲਈ ਵੋਟਾਂ 18 ਤੇ ਤੀਜੇ ਲਈ 23 ਅਪਰੈਲ ਨੂੰ ਵੋਟਾਂ ਪੈਣਗੀਆਂ। 29 ਅਪਰੈਲ ਨੂੰ ਚੌਥੇ, 6 ਮਈ ਨੂੰ ਪੰਜਵੇਂ, 12 ਮਈ ਨੂੰ ਛੇਵੇਂ ਤੇ 19 ਮਈ ਨੂੰ ਸਤਵੇਂ ਪੜਾਅ ਲਈ ਵੋਟਾਂ ਪੈਣਗੀਆਂ। ਚੋਣਾਂ 7 ਪੜਾਅ ਵਿਚ ਹੋਣਗੀਆਂ ਅਤੇ 23 ਨੂੰ ਵੋਟਾਂ ਦੀ ਗਿਣਤੀ ਹੋਵੇਗੀ। -PTCNews

Related Post