ਹੱਦਬੰਦੀ ਨੇ ਭੰਬਲ-ਭੂਸੇ 'ਚ ਪਾਈ ਆਪ ਉਮੀਦਵਾਰ ਨੀਨਾ ਮਿੱਤਲ , ਪਟਿਆਲੇ ਦੀ ਬਜਾਏ ਪਹੁੰਚੀ ਸੰਗਰੂਰ

By  Shanker Badra May 4th 2019 01:26 PM

ਹੱਦਬੰਦੀ ਨੇ ਭੰਬਲ-ਭੂਸੇ 'ਚ ਪਾਈ ਆਪ ਉਮੀਦਵਾਰ ਨੀਨਾ ਮਿੱਤਲ , ਪਟਿਆਲੇ ਦੀ ਬਜਾਏ ਪਹੁੰਚੀ ਸੰਗਰੂਰ:ਪਟਿਆਲਾ: ਪੰਜਾਬ 'ਚ ਗਰਮੀ ਵੱਧਣ ਦੇ ਨਾਲ-ਨਾਲ ਸਿਆਸਤਦਾਨਾਂ 'ਤੇ ਵਧ ਰਹੇ ਪਾਰੇ ਦਾ ਅਸਰ ਇਸ ਤਰਾਂ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਹਲਕੇ ਦੀ ਹੱਦਬੰਦੀ ਦਾ ਵੀ ਖ਼ਿਆਲ ਨਹੀਂ।ਪਟਿਆਲਾ ਤੋਂ 'ਆਪ' ਉਮੀਦਵਾਰ ਨੀਨਾ ਮਿੱਤਲ ਨੇ ਸ਼ੁੱਕਰਵਾਰ ਨੂੰ ਸਮਾਣਾ, ਪਾਤੜਾਂ ਤੇ ਸ਼ੁਤਰਾਣਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਣਾ ਸੀ ਪਰ ਉਹ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੀ ਹੱਦਬੰਦੀ ਵਿੱਚ ਇਸ ਤਰ੍ਹਾਂ ਉਲਝੇ ਕਿ ਪਟਿਆਲਾ ਜ਼ਿਲ੍ਹੇ ਦੇ ਆਖ਼ਰੀ ਪਿੰਡ ਖੇੜੀ ਨਗਰੀਆ ਪਹੁੰਚਣ ਦੀ ਬਜਾਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਸਈਆ ਪਹੁੰਚ ਗਏ। [caption id="attachment_291080" align="aligncenter" width="300"]AAP candidate from Patiala Nina Mittal Patiala Instead Sangrur
ਹੱਦਬੰਦੀ ਨੇ ਭੰਬਲ-ਭੂਸੇ 'ਚ ਪਾਈ ਆਪ ਉਮੀਦਵਾਰ ਨੀਨਾ ਮਿੱਤਲ , ਪਟਿਆਲੇ ਦੀ ਬਜਾਏ ਪਹੁੰਚੀ ਸੰਗਰੂਰ[/caption] ਜਦੋਂ ਉੱਥੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਸੰਗਰੂਰ ਤੋਂ ਆਪ ਉਮੀਦਵਾਰ ਭਗਵੰਤ ਮਾਨ ਦੇ ਪੋਸਟਰ ਵੇਖੇ ਤਾਂ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ।ਉਨ੍ਹਾਂ ਨੇ ਜਦੋਂ ਪਿੰਡ ਵਾਲਿਆਂ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਪਟਿਆਲਾ ਨਹੀਂ ਬਲਕਿ ਸੰਗਰੂਰ ਜ਼ਿਲ੍ਹੇ ਵਿੱਚ ਪਹੁੰਚ ਗਏ ਹਨ।ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਸਾਰਾ ਕਾਫ਼ਲਾ ਵਾਪਸ ਮੁੜਿਆ ਤੇ ਪਟਿਆਲਾ ਪਹੁੰਚਿਆ। [caption id="attachment_291078" align="aligncenter" width="300"]AAP candidate from Patiala Nina Mittal Patiala Instead Sangrur
ਹੱਦਬੰਦੀ ਨੇ ਭੰਬਲ-ਭੂਸੇ 'ਚ ਪਾਈ ਆਪ ਉਮੀਦਵਾਰ ਨੀਨਾ ਮਿੱਤਲ , ਪਟਿਆਲੇ ਦੀ ਬਜਾਏ ਪਹੁੰਚੀ ਸੰਗਰੂਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਪੰਜਵੇਂ ਪੜਾਅ ਦੀਆਂ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਦਰਅਸਲ 'ਚ ਨੀਨਾ ਮਿੱਤਲ ਦਾ ਸ਼ੁੱਕਰਵਾਰ ਸਵੇਰੇ 10 ਵਜੇ ਜ਼ਿਲ੍ਹਾ ਪਟਿਆਲਾ ਦੇ ਆਖ਼ਰੀ ਪਿੰਡ ਖੇੜੀ ਨਗਰੀਆ ਵਿੱਚ ਚੋਣ ਜਲਸਾ ਹੋਣਾ ਸੀ।ਪਾਰਟੀ ਸੰਰਥਕਾਂ ਨੇ ਅੱਧਾ ਘੰਟਾ ਪਹਿਲਾਂ ਤਕਰੀਬਨ ਸਾਢੇ 9 ਵਜੇ ਹੀ ਤਿਆਰੀਆਂ ਪੂਰੀਆਂ ਕਰ ਲਈਆਂ ਸੀ ਤੇ ਨੀਨਾ ਮਿੱਤਲ ਦੀ ਉਡੀਕ ਕਰਨ ਲੱਗੇ ਪਰ ਜਦੋਂ ਉਹ 11 ਵਜੇ ਤੱਕ ਵੀ ਨਹੀਂ ਪਹੁੰਚੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ।ਇਸ ਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਸਲ ਵਿੱਚ ਉਹ ਪਟਿਆਲਾ ਦੀ ਬਜਾਇ ਸੰਗਰੂਰ ਪਹੁੰਚ ਗਏ ਹਨ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post