'ਆਪ' ਦੇ MLA ਨੇ ਠੋਕੀ ਆਪਣੀ ਸਰਕਾਰ, ਰਾਸ਼ਟਰਪਤੀ ਸ਼ਾਸਨ ਦੀ ਲਾਈ ਗੁਹਾਰ

By  Jagroop Kaur April 30th 2021 07:44 PM

ਦਿੱਲੀ 'ਚ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਤੇ ਖਰਾਬ ਹੁੰਦੇ ਹਾਲਾਤ ਦਰਮਿਆਨ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੋਇਬ ਇਕਬਾਲ ਨੇ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕੀਤੀ ਹੈ। ਸ਼ੋਇਬ ਇਕਬਾਲ ਨੇ ਕਿਹਾ ਕਿ ਅੱਜ ਸਾਨੂੰ ਵਿਧਾਇਕ ਹੋਣ 'ਤੇ ਸ਼ਰਮ ਆ ਰਹੀ ਹੈ ਕਿਉਂਕਿ ਅਸੀਂ ਕੁਝ ਨਹੀਂ ਕਰ ਪਾ ਰਹੇ। ਕੋਰੋਨਾ ਕਾਰਨ ਦਿੱਲੀ 'ਚ ਪੈਦਾ ਹੋਏ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਦਿੱਲੀ ਹਾਈਕੋਰਟ ਨੂੰ ਅਪੀਲ ਕੀਤੀ ਕਿ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕੀਤੀ ਹੈ। 'ਆਪ' ਵਿਧਾਇਕ ਸ਼ੋਇਬ ਇਕਬਾਲ ਨੇ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਦਿੱਲੀ 'ਚ ਮਰੀਜ਼ਾਂ ਨੂੰ ਨਾ ਦਵਾਈ ਮਿਲ ਰਹੀ ਹੈ ਨਾ ਹੀ ਹਸਪਤਾਲ-ਆਕਸੀਜਨ। ਅਜਿਹੇ 'ਚ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ। ਸ਼ੋਇਬ ਨੇ ਕਿਹਾ ਮੈਨੂੰ ਦੁੱਖ ਹੋ ਰਿਹਾ ਹੈ ਕਿ ਅਸੀਂ ਕਿਸੇ ਦੀ ਮਦਦ ਨਹੀਂ ਕਰ ਪਾ ਰਹੇ। ਮੈਂ ਛੇ ਵਾਰ ਤੋਂ ਵਿਧਾਇਕ ਹਾਂ, ਪਰ ਕੋਈ ਵੀ ਸੁਣਨ ਵਾਲਾ ਨਹੀਂ। ਹੁਣ ਮੈਂ ਇਹੀ ਚਾਹਾਂਗੇ ਕਿ ਦਿੱਲੀ ਹਾਈਕੋਰਟ ਤੁਰੰਤ ਇੱਥੇ ਰਾਸ਼ਟਰਪਤੀ ਸ਼ਾਸਨ ਲਾਵੇ, ਨਹੀਂ ਤਾਂ ਸੜਕਾਂ 'ਤੇ ਲਾਸ਼ਾਂ ਵਿੱਛ ਜਾਣਗੀਆਂ।AAP MLA Shoaib Iqbal Demands President's Rule in Delhi Over COVID-19  Situation ਸ਼ੋਇਬ ਇਕਬਾਲ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੁਣ ਦਿੱਲੀ ਬੀਜੇਪੀ ਦੇ ਬੁਲਾਰੇ ਹਰੀਸ਼ ਖੁਰਾਨਾ ਨੇ ਵੀ ਸ਼ੋਇਬ ਇਕਬਾਲ ਦੇ ਬਿਆਨ ਦਾ ਹਵਾਲਾ ਦਿੰਦਿਆਂ ਦਿੱਲੀ ਦੇ ਖਰਾਬ ਹਾਲਾਤਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਆਧਾਰ 'ਤੇ ਬੀਜੇਪੀ ਬੁਲਾਰੇ ਨੇ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਨੂੰ ਸਹੀ ਠਹਿਰਾਇਆ। ਦਰਅਸਲ ਦਿੱਲੀ 'ਚ ਹਾਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਹਨ।

Related Post