ਅਬੋਹਰ- ਹਨੂਮਾਨਗੜ੍ਹ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਨੌਜਵਾਨ ਦੀ ਮੌਤ

By  Jashan A May 9th 2019 08:54 AM

ਅਬੋਹਰ- ਹਨੂਮਾਨਗੜ੍ਹ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਨੌਜਵਾਨ ਦੀ ਮੌਤ,ਅਬੋਹਰ: ਬੀਤੇ ਦਿਨ ਅਬੋਹਰ- ਹਨੂਮਾਨਗੜ੍ਹ ਰੋਡ 'ਤੇ ਇੱਕ ਦਰਦਨਾਕ ਸੜਕ ਹਾਦਸੇ 'ਚ 1 ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਡ ਅਮਰਪੁਰਾ ਦਾ ਰਹਿਣ ਵਾਲਾ ਹੈ।

acci ਅਬੋਹਰ- ਹਨੂਮਾਨਗੜ੍ਹ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਨੌਜਵਾਨ ਦੀ ਮੌਤ

ਹੋਰ ਪੜ੍ਹੋ:ਫਰੀਦਕੋਟ: ਬਾਜਾਖਾਨਾ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ (ਤਸਵੀਰਾਂ)

ਮਿਲੀ ਜਾਣਕਾਰੀ ਮੁਤਾਬਕ ਰਾਕੇਸ਼ ਪੁੱਤਰ ਕ੍ਰਿਸ਼ਨ ਕੁਮਾਰ ਆਪਣੀ ਟਰੈਕਟਰ-ਟਰਾਲੀ 'ਚ ਅਬੋਹਰ ਦੀ ਦਾਣਾ ਮੰਡੀ 'ਚ ਕਣਕ ਲੈ ਕੇ ਆ ਰਿਹਾ ਸੀ ਕਿ ਜਦ ਉਹ ਹਨੂਮਾਨਗੜ੍ਹ ਰੋਡ 'ਤੇ ਪਿੰਡ ਰਾਮਸਰਾ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਉਸ ਨੂੰ ਚੱਕਰ ਆਉਣ ਨਾਲ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਅਤੇ ਟਰੈਕਟਰ-ਟਰਾਲੀ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ।

ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ।ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ ਹੈ।

ਹੋਰ ਪੜ੍ਹੋ:ਇਥੋਪੀਆ ਜਹਾਜ਼ ਹਾਦਸਾ: ਛੁੱਟੀਆਂ ਮਨਾਉਣ ਨਿਕਲਿਆ ਸੀ ਪੂਰਾ ਪਰਿਵਾਰ, ਜਹਾਜ਼ ਹਾਦਸੇ ਨੇ ਲੈ ਲਈ ਸਭ ਦੀ ਜਾਨ

acci ਅਬੋਹਰ- ਹਨੂਮਾਨਗੜ੍ਹ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਨੌਜਵਾਨ ਦੀ ਮੌਤ

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post