ਆਦਮਪੁਰ-ਦਿੱਲੀ ਘਰੇਲੂ ਉਡਾਣ ਦਾ ਸਮਾਂ ਬਦਲਿਆ

By  Joshi August 1st 2018 09:19 AM

ਆਦਮਪੁਰ-ਦਿੱਲੀ ਘਰੇਲੂ ਉਡਾਣ ਦਾ ਸਮਾਂ ਬਦਲਿਆ

ਸਪਾਈਸ ਜੈੱਟ ਵੱਲੋਂ ਆਦਮਪੁਰ-ਦਿੱਲੀ ਘਰੇਲੂ ਉਡਾਣ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਗਿਆ ਹੈ।ਸਪਾਈਸ ਜੈੱਟ ਵੱਲੋਂ ੧ ਅਗਸਤ ਤੋਂ ਦਿੱਲੀ-ਆਦਮਪੁਰ-ਦਿੱਲੀ ਉਡਾਣ ਵਾਸਤੇ ਨਵੇਂ ਸਮੇਂ ਦਾ ਐਲਾਨ ਕਰ ਦਿੱਤਾ ਗਿਆ ਹੈ।

adampur delhi flight time changedਦਿੱਲੀ ਤੋਂ ਆਦਮਪੁਰ ਲਈ ਹੁਣ ਸ਼ਾਮ 3:30 ਵਜੇ ਦੀ ਬਜਾਏ 4:05 ਵਜੇ ਉੱਡੇਗਾ ਜਹਾਜ਼, 5 ਵਜ ਕੇ 20 ਮਿੰਟ ਤੇ ਲੈਂਡਿੰਗ ਹੋਵੇਗੀ।

ਇਸੇ ਤਰ੍ਹਾਂ ਆਦਮਪੁਰ ਤੋਂ 5:40 ਤੇ ਉਡ ਕੇ 6:55 'ਤੇ ਜਹਾਜ਼ ਲੈਂਡ ਕਰੇਗਾ, ਜਿਸਦੇ ਨਾਲ ਮੁਸਾਫ਼ਰਾਂ ਨੂੰ ਦੋਵਾਂ ਪਾਸੇ ਕਰੀਬ 35 ਮਿੰਟ ਦੇ ਸਮੇਂ ਦੀ ਰਾਹਤ ਮਿਲੇਗੀ।

ਇਹ ਨਵਾਂ ਸ਼ੈਡਿਊਲ ਅਕਤੂਬਰ ਤੱਕ ਲਾਗੂ ਰਹੇਗਾ।

—PTC News

Related Post