ਐਡਮਿਰਲ ਕਰਮਬੀਰ ਸਿੰਘ ਨੇ ਦੇਸ਼ ਦੇ ਨਵੇਂ ਜਲ ਸੈਨਾ ਮੁਖੀ ਵਜੋਂ ਸੰਭਾਲਿਆ ਅਹੁਦਾ

By  Jashan A May 31st 2019 12:27 PM

ਐਡਮਿਰਲ ਕਰਮਬੀਰ ਸਿੰਘ ਨੇ ਦੇਸ਼ ਦੇ ਨਵੇਂ ਜਲ ਸੈਨਾ ਮੁਖੀ ਵਜੋਂ ਸੰਭਾਲਿਆ ਅਹੁਦਾ,ਨਵੀਂ ਦਿੱਲੀ: ਐਡਮਿਰਲ ਕਰਮਬੀਰ ਸਿੰਘ ਨੇ ਅੱਜ ਨਵੇਂ ਜਲ ਸੈਨਾ ਮੁਖੀ ਦੇ ਤੌਰ 'ਤੇ ਅਹੁਦਾ ਸੰਭਾਲਿਆ ਹੈ।ਉਹਨਾਂ ਅੱਜ ਦਿੱਲੀ ਵਿਖੇ ਆਪਣਾ ਅਹੁਦਾ ਸੰਭਾਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਡਮਿਰਲ ਕਰਮਬੀਰ ਸਿੰਘ ਨੇ ਐਡਮਿਰਲ ਸੁਨੀਲ ਲਾਂਬਾ ਦੀ ਥਾਂ 'ਤੇ ਅਹੁਦਾ ਸੰਭਾਲਿਆ ਹੈ, ਜੋ ਅੱਜ ਰਿਟਾਇਰਡ ਹੋਏ ਹਨ। ਇਸ ਮੌਕੇ ਉਹਨਾਂ ਕਿਹਾ ਕਿ ਜਲ ਸੈਨਾ ਤਾਕਤਵਾਰ ਬਣੀ ਰਹੇਗੀ। ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਰਾਸ਼ਟਰ ਨੂੰ ਇੱਕ ਅਜਿਹੀ ਜਲ ਸੈਨਾ ਮੁਹੱਈਆ ਕਰਾਂ, ਜੋ ਮਜ਼ਬੂਤ, ਭਰੋਸੇਯੋਗ ਅਤੇ ਸਮੁੰਦਰੀ ਖੇਤਰ 'ਚ ਸੁਰੱਖਿਆ ਚੁਣੌਤੀ ਨੂੰ ਪੂਰਾ ਕਰਨ ਲਈ ਤਿਆਰ ਹੋਵੇ। ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ ਕਾਂਗਰਸੀ ਆਗੂ ਗੁਰਕੀਰਤ ਸਿੰਘ ਥੂਹੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਉਥੇ ਹੀ ਉਹਨਾਂ ਇਹ ਵੀ ਕਿਹਾ ਕਿ "ਮੇਰੇ ਪੂਰਵ ਅਧਿਕਾਰੀਆਂ ਨੇ ਯਕੀਨੀ ਕੀਤਾ ਹੈ ਕਿ ਜਲ ਸੈਨਾ ਮੁਖੀ ਦੇ ਕੋਲ ਇੱਕ ਠੋਸ ਆਧਾਰ ਹੈ ਅਤੇ ਹੁਣ ਇਹ ਨਵੀਂ ਬੁਲੰਦੀਆਂ 'ਤੇ ਪਹੁੰਚ ਗਿਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੱਖਿਆ ਮੰਤਰਾਲੇ ਨੇ ਇਸ ਸਾਲ 23 ਮਾਰਚ ਨੂੰ ਐਡਮਿਰਲ ਕਰਮਬੀਰ ਸਿੰਘ ਨੂੰ ਭਾਰਤੀ ਜਲ ਸੈਨਾ ਦਾ ਅਗਲਾ ਮੁਖੀ ਨਿਯੁਕਤ ਕੀਤਾ ਸੀ। -PTC News

Related Post