180 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਲੰਡਨ ਦੀ Cambridge ਯੂਨੀਵਰਸਿਟੀ ਨੇ ਲਿਆ ਇਹ ਫੈਸਲਾ! 

By  Joshi November 12th 2017 05:08 PM

After 180 years Cambridge uni opens club doors for women for first time: ਕੈਮਬ੍ਰਿਜ ਯੂਨੀਵਰਸਿਟੀ ਹੁਣ ਤੱਕ ਦੇ ਆਪਣੇ 180 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਕੁਝ ਅਜਿਹਾ ਕਰਨ ਜਾ ਰਹੀ ਹੈ ਜੋ ਵਾਕਈ ਹੀ ਅਲੱਗ ਹੋਵੇਗਾ। ਇੱਥੋਂ ਦੇ ਰਵਾਇਤੀ ਨਿੱਜੀ ਮੈਂਬਰ ਕਲੱਬ ਨੇ ਮਹਿਲਾ ਮੈਬਰਾਂ ਨੂੰ ਐਂਟਰੀ ਦੀ ਇਜਾਜ਼ਤ ਦੇਣ ਲਈ ਵੋਟ ਕੀਤਾ ਹੈ ਜਿੱਥੇ ਕਿ ਹੁਣ ਤੱਕ ਸਿਰਫ ਮਸ਼ਹੂਰ ਪਿਟ ਕਲੱਬ 'ਚ ਸਿਰਫ ਮਰਦਾਂ ਦੀ ਹਿੱਸੇਦਾਰੀ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਟ ਕਲੱਬ 1834 'ਚ ਖੁੱਲਿਆ ਸੀ ਜੋ ਕਿ ਸਿਰਫ ਮਰਦਾਂ ਲਈ ਹੀ ਸੀ। ਇਸ 'ਚ ਰਸਮੀ ਰੂਪ ਨਾਲ ਚੋਣਾਂ ਦੇ ਆਧਾਰ 'ਤੇ ਐਂਟਰੀ ਮਿਲਦੀ ਹੈ। ਹੁਣ ਤੱਕ ਇਹ ਹਿਸਾਬ ਰਿਹਾ ਹੈ ਕਿ ਔਰਤਾਂ ਕੈਂਪਸ ਦੇ ਕਲੱਬ ਹਾਊਸ 'ਚ ਜਾ ਤਾਂ ਸਕਦੀਆਂ ਹ ਪਰ ਸਿਰਫ ਸਹਿਯੋਗੀ ਮੈਂਬਰਾਂ ਦੇ ਨਾਲ ਹੀ। ਜੇਕਰ ਉਹਨਾਂ ਦੀ ਆਪਣੀ ਮਰਜ਼ੀ ਹੈ ਤਾਂ ਉਹ ਕਲੱਬ ਹਾਊਸ 'ਚ ਸ਼ਾਮਲ ਨਹੀਂ ਹੋ ਸਕਦੀਆਂ।

After 180 years Cambridge uni opens club doors for women for first timeAfter 180 years Cambridge uni opens club doors for women for first time: ਜੇਕਰ ਇਕ ਅੰਗ੍ਰੇਜ਼ੀ ਅਖਬਾਰ ਦੀ ਮੰਨੀਏ ਤਾਂ ਕਲੱਬ ਵੱਲੋਂ ਇਸ ਹਫਤੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਕਲੱਬ ਨੇ ਹੁਣ ਔਰਤਾਂ ਲਈ ਵੀ ਆਪਣੇ ਦਚਾਜ਼ੇ ਖੋਲ੍ਹ ਦਿੱਤੇ ਹਨ।  ਇਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਮੈਂਬਰ ਚੁਣੇ ਜਾਣ ਦਾ ਬਰਾਬਰ ਦਾ ਅਧਿਕਾਰ ਮਿਲ ਸਕੇਗਾ।

After 180 years Cambridge uni opens club doors for women for first timeਕਲੱਬ ਦੇ ਇੱਕ ਬਿਆਨ ਅਨੁਸਾਰ, 'ਯੂਨੀਵਰਸਿਟੀ ਪਿਟ ਕਲੱਬ ਦੇ ਜ਼ਿਆਦਾਤਰ ਰੇਜੀਡੈਂਟ ਮੈਂਬਰਾਂ ਨੇ ਮਹਿਲਾ ਮੈਂਬਰਾਂ ਨੂੰ ਚੁਣਨ ਲਈ ਵੋਟ ਕੀਤਾ। ਕਲੱਬ ਆਪਣੀ ਪਹਿਲੀਆਂ ਮਹਿਲਾ ਮੈਂਬਰਾਂ ਦਾ ਸਵਾਗਤ ਕਰਨ ਲਈ ਤਿਆਰ ਹੈ।"

ਯੂਨੀਵਰਸਿਟੀ ਦੀ ਇਹ ਪਹਿਲੀ ਕਦਮੀ ਔਰਤਾਂ ਦਾ ਆਤਮਵਿਸ਼ਵਾਸ ਵਧਾਉਣ 'ਚ ਜ਼ਰੂਰ ਅਹਿਮ ਰੋਲ ਨਿਭਾਵੇਗੀ।

—PTC News

Related Post