ਪਦਮ ਵਿਭੂਸ਼ਣ ਵਾਪਿਸ ਮੋੜਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਨੂੰ ਦਿੱਤੀ ਇਹ ਨਸੀਹਤ

By  Jagroop Kaur December 4th 2020 12:06 PM -- Updated: December 4th 2020 12:10 PM

ਕਿਸਾਨਾਂ ਦੇ ਹੱਕ 'ਚ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਪਦਮ ਵਿਭੂਸ਼ਣ ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਗਿਆ ਹੈ। ਪੱਧਮ ਵਿਭੂਸ਼ਣ ਮੋੜਨ ਮਗਰੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਦੇਸ਼, ਪੰਜਾਬ ਅਤੇ ਕਿਸਾਨਾਂ ਦੀ ਸੇਵਾ ਕੀਤੀ ਤਾਂ ਉਨ੍ਹਾਂ ਨੂੰ ਪਦਮ ਵਿਭੂਸ਼ਣ ਐਵਾਰਡ ਨਾਲ ਨਿਵਾਜਿਆ ਗਿਆ ਸੀ ਪਰ ਜਦੋਂ ਅੱਜ ਪੰਜਾਬ ਦੀ 70 ਫ਼ੀਸਦੀ ਕਿਸਾਨੀ ਆਬਾਦੀ ਹੀ ਦੁਖ਼ੀ ਹੈ ਤਾਂ ਫਿਰ ਉਕਤ ਖ਼ਿਤਾਬ ਕੋਲ ਰੱਖਣ ਦਾ ਕੋਈ ਮਤਲਬ ਹੀ ਨਹੀਂ ਬਣਦਾ।ਉਨ੍ਹਾਂ ਕਿਹਾ ਕਿ ਇਸ ਤੋਂ ਦੁਖ਼ੀ ਹੋ ਕੇ ਹੀ ਉਨ੍ਹਾਂ ਨੇ ਇਹ ਖ਼ਿਤਾਬ ਵਾਪਸ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੌਰਾਨ ਕਿਸਾਨ ਭਰਾ, ਨੌਜਵਾਨ, ਬੱਚੇ ਅਤੇ ਬੀਬੀਆਂ ਜੋ ਦੁੱਖ ਭੋਗ ਰਹੀਆਂ ਹਨ,

ਉਸ ਦਾ ਉਨ੍ਹਾਂ ਦੇ ਮਨ 'ਤੇ ਬਹੁਤ ਡੂੰਘਾ ਅਸਰ ਪਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਹਤ ਠੀਕ ਨਾ ਹੋਣ ਕਾਰਨ ਭਾਵੇਂ ਸਰੀਰਕ ਤੌਰ 'ਤੇ ਉਹ ਦਿੱਲੀ ਦੇ ਕਿਸਾਨ ਅੰਦੋਲਨ 'ਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਦੀ ਆਤਮਾ ਉੱਥੇ ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰਾਂ 'ਤੇ ਹੈਰਾਨੀ ਹੁੰਦੀ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਅੰਨਦਾਤਾ ਨੇ ਉਨ੍ਹਾਂ ਦਾ ਢਿੱਡ ਭਰਿਆ ਹੈ, ਉਨ੍ਹਾਂ ਖ਼ਿਲਾਫ਼ ਹੀ ਅੱਜ ਕਾਨੂੰਨ ਪਾਸ ਕਰ ਰਹੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਦੁੱਖ ਸਹਾਰਨਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਜੋ ਦੁੱਖ ਮੈਨੂੰ ਮਹਿਸੂਸ ਹੋ ਰਿਹਾ ਹੈ, ਉਹ ਦੁੱਖ ਇਸ ਸਮੇਂ ਸਾਰਾ ਦੇਸ਼ ਝੱਲ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨ ਅੰਦੋਲਨ ਨੂੰ ਲੰਬਾ ਨਾ ਖਿੱਚਿਆ ਜਾਵੇ।

Farmers Protest against farm laws 2020: Shiromani Akali Dal leaders hailed Parkash Singh Badal for returning Padma Vibhushan award.

ਉਨ੍ਹਾਂ ਕਿਹਾ ਕਿ ਸ਼ਾਇਦ ਸਰਕਾਰ ਦੀ ਸੋਚ ਹੈ ਕਿ ਅੰਦੋਲਨ ਲੰਬਾ ਖਿੱਚਣ ਕਾਰਨ ਕਿਸਾਨ ਥੱਕ ਜਾਣਗੇ ਪਰ ਅਜਿਹਾ ਕਰਨ ਨਾਲ ਸਿਰਫ ਹਾਲਾਤ ਖਰਾਬ ਹੋਣਗੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਤਜ਼ਰਬਾ ਹੈ ਕਿ ਪਹਿਲਾਂ ਵੀ ਜਦੋਂ ਪੰਜਾਬ 'ਤੇ ਸੰਕਟ ਆਇਆ ਤਾਂ ਉਦੋਂ ਵੀ ਸਰਕਾਰ ਨੇ ਛੋਟੀਆਂ ਗੱਲਾਂ ਨਹੀਂ ਮੰਨੀਆਂ, ਜਿਸ ਕਾਰਨ ਅਖ਼ੀਰ 'ਚ ਪੰਜਾਬ ਅਤੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ, ਇਸ ਲਈ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ।

Punjab CM Captain Amarinder Singh expressed grief at the death of two farmers during the ongoing protest against the farm laws 2020.

ਇਸ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਜਿੰਨੇ ਵੀ ਸੰਘਰਸ਼ ਹੋਏ, ਉਨ੍ਹਾਂ 'ਚੋਂ ਇਹ ਕਿਸਾਨ ਅੰਦੋਲਨ ਸਭ ਤੋਂ ਵੱਧ ਦੁਖ਼ਦਾਈ ਅਤੇ ਭਿਆਨਕ ਹੈ ਅਤੇ ਇਸੇ ਲਈ ਉਨ੍ਹਾਂ ਨੇ ਆਪਣਾ ਖ਼ਿਤਾਬ ਵਾਪਸ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਦ੍ਰਿੜ ਅਤੇ ਮਜ਼ਬੂਤ ਰਹਿਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਅਖ਼ੀਰ ਜਿੱਤ ਸੱਚਾਈ ਦੀ ਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਇਸ ਸੰਘਰਸ਼ ਦੌਰਾਨ ਕਿਸਾਨਾਂ ਦੀ ਜਿੱਤ ਹੋਵੇ ਅਤੇ ਦੇਸ਼ ਦੀ ਸਰਕਾਰ ਇਹ ਸਮਝ ਲਵੇ ਕਿ ਸਰਕਾਰਾਂ ਤਾਕਤਵਰ ਨਹੀਂ ਹੁੰਦੀਆਂ, ਸਗੋਂ ਜਨਤਾ ਤਾਕਤਵਰ ਹੁੰਦੀ ਹੈ ਅਤੇ ਇਹ ਕਿਸਾਨਾਂ ਨੇ ਸਾਬਿਤ ਕਰ ਦਿੱਤਾ ਹੈ,

Punjab CM Captain Amarinder Singh expressed grief at the death of two farmers during the ongoing protest against the farm laws 2020.

ਜਦੋਂ ਉਹ ਸਰਕਾਰ ਦੇ ਸਾਰੇ ਇੰਤਜ਼ਾਮ ਤੋੜ ਕੇ ਉੱਥੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜ਼ਰੂਰ ਕਾਮਯਾਬ ਹੋਵੇਗਾ।ਜ਼ਿਕਰਯੋਗ ਹੈ ਕਿ ਅੱਜ ਕਿਸਾਨੀ ਸੰਘਰਸ਼ ਮਹਿਜ਼ ਕਿਸਾਨਾਂ ਦਾ ਨਹੀਂ ਰਹੀ ਗਿਆ , ਇਹ ਸੰਘਰਸ਼ ਪੂਰੇ ਕੌਮ ਦਾ ਹੈ ਜਿਸ ਵਿਚ ਵੱਖ ਵੱਖ ਸੂਬੇ ਦੇ ਕਿਸਾਨ ,ਖਿਡਾਰੀ ,ਕਲਾਕਾਰ, ਅਤੇ ਵੱਢੇ ਸਿਆਸਤਦਾਨ ਸ਼ਾਮਿਲ ਹਨ ਜੋ ਆਪੋ ਆਪਣੇ ਤਰੀਕੇ ਨਾਲ ਕਿਸਾਨੀ ਸੰਘਰਸ਼ ਨੂੰ ਕਾਮਯਾਬ ਬਣਾਉਣ 'ਚ ਯੋਗਦਾਨ ਦੇ ਰਹੇ ਹਨ।

Related Post