ਦੋ ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਭਾਰਤ ਨੇ ਰਿਹਾਅ ਕੀਤੀ ਪਾਕਿਸਤਾਨੀ ਮਹਿਲਾ ਕੈਦੀ

By  Pardeep Singh October 21st 2022 07:44 AM

ਅਟਾਰੀ : ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਦੇ ਕਈ ਵਿਅਕਤੀ ਇਕ-ਦੂਜੇ ਦੀ ਜੇਲ੍ਹਾਂ ਵਿੱਚ ਬੰਦ ਹਨ, ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ। ਭਾਰਤ ਵੱਲੋਂ ਰਿਹਾਅ ਕੀਤੀ ਗਈ ਪਾਕਿਸਤਾਨੀ ਮਹਿਲਾ ਕੈਦੀ ਨੂੰ ਸੀਮਾ ਸੁਰੱਖਿਆ ਬਲ ਦੇ ਡੀਸੀ ਸਤੀਸ਼ ਕੁਮਾਰ ਨੇ ਅਟਾਰੀ-ਵਾਹਗਾ ਰਸਤੇ ਪਾਕਿ ਰੇਂਜਰਜ਼ ਦੇ ਡੀਐੱਸਆਰ ਰਾਣਾ ਆਬਿਦ ਹਵਾਲੇ ਕੀਤਾ। ਰਿਹਾਅ ਹੋਈ ਮਹਿਲਾ ਕੈਦੀ ਮਹਿਵਸ਼ ਅਸਲਮ ਵਾਸੀ 209 ਆਰਬੀ ਜਾਰਾਂਵਾਲ ਫੈਸਲਾਬਾਦ ਨੇ ਕਿਹਾ ਕਿ ਉਹ ਭੋਪਾਲ ਵਿਚ ਆਪਣੇ ਕਿਸੇ ਜਾਣਕਾਰ ਕੋਲ ਰੁਕੀ ਸੀ ਪਰ ਉਸ ਕੋਲ ਪਾਕਿਸਤਾਨੀ ਪਾਸਪੋਰਟ ਨਹੀਂ ਸੀ ਜਿਸ ’ਤੇ ਕਿਸੇ ਨੇ ਸ਼ਿਕਾਇਤ ਕੀਤੀ ਤੇ ਲੋਕਲ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕਿ ਅਦਾਲਤ ਵਿਚ ਪੇਸ਼ ਕੀਤਾ ਜਿਸ ’ਤੇ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ। ਅੱਜ ਉਹ ਆਪਣੀ ਸਜ਼ਾ ਪੂਰੀ ਕਰਨ ਉਪਰੰਤ ਵਤਨ ਵਾਪਸ ਜਾ ਰਹੀ ਹਾਂ ਅਤੇ ਬਹੁਤ ਖੁਸ਼ ਹੈ। ਮਹਿਲਾ ਦਾ ਕਹਿਣਾ ਹੈ ਕਿ ਵਤਨ ਜਾਣ ਦੀ ਬਹੁਤ ਖੁਸੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪੂਰੇ 2 ਸਾਲ ਬਾਅਦ ਆਪਣੇ ਪਰਿਵਾਰ ਨਾਲ ਕੋਲ ਵਾਪਸ ਜਾ ਰਹੀ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਬਣੀ ਰਹੇ। ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਵੱਡੀ ਵਾਰਦਾਤ ਨਾਕਾਮ, ਲਖਬੀਰ ਲੰਡਾ ਦੇ ਤਿੰਨ ਸਾਥੀ ਗ੍ਰਿਫ਼ਤਾਰ -PTC News

Related Post