ਦੇਸ਼ ਭਰ 'ਚ ਚੱਕਾ ਜਾਮ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਹੀ ਵੱਡੀ ਗੱਲ

By  Jagroop Kaur February 6th 2021 11:19 PM

ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਮੁਲਕ ਵਿਚ ਚੱਕਾ ਜਾਮ ਦੇ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਖਾਸਕਰ ਪੰਜਾਬ ਤੇ ਹਰਿਆਣਾ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਸੜਕਾਂ ਮੱਲ ਲਈਆਂ। ਦੋਵਾਂ ਸੂਬਿਆਂ ਤੋਂ ਇਲਾਵਾ ਆਗਰਾ- ਮੁੰਬਈ ਹਾਈਵੇ ਅਤੇ ਆਗਰਾ-ਝਾਂਸੀ ਹਾਈਵੇ ਪੂਰੀ ਤਰ੍ਹਾਂ ਜਾਮ ਰਿਹਾ ਹੈ। ਉਥੇ ਹੀ ਇਸ ਸਫਲਤਾਪੂਰਵਕ ਹੁੰਗਾਰੇ ਤੋਂ ਬਾਅਦ ਕਿਸਾਨ ਸੰਗਠਨਾਂ ਵਲੋਂ ਅੱਜ ਪੂਰੇ ਦੇਸ਼ ਵਿਚ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ, ਜੋ ਕਿ ਸਫਲ ਦੱਸਿਆ ਜਾ ਰਿਹਾ ਹੈ।Farmers Chakka Jam : Farmers ‘chakka jam’ end against Farmers laws in Punjab

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

ਚੱਕਾ ਜਾਮ ਤੋਂ ਬਾਅਦ ਕਿਸਾਨਾਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਅੱਜ ਦਾ ਇਹ ਚੱਕਾ ਜਾਮ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਨੂੰ ਲੈ ਕੇ ਇਹ ਚੱਕਾ ਜਾਮ ਕੀਤਾ ਗਿਆ ਸੀ। ਕਿਸਾਨ ਸੰਗਠਨਾਂ ਨੇ ਅੰਤਰਰਾਸ਼ਟਰੀ ਪੱਧਰ ਤੋਂ ਮਿਲ ਰਹੇ ਸਮੱਰਥਨ ਲਈ ਧੰਨਵਾਦ ਵੀ ਕੀਤਾ।Amid farmers protest at Delhi borders, internet services in Singhu, Ghazipur and Tikri suspended to avert any kind of

ਪੜ੍ਹੋ ਹੋਰ ਖ਼ਬਰਾਂ :ਦੇਸ਼ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਸਚਿਨ ਤੇਂਦੁਲਕਰ ਨੂੰ ਇਸ ਕ੍ਰਿਕਟ ਸਟਾਰ ਨੇ ਦਿੱਤਾ ਸਮਰਥਨ

ਸਾਂਝੇ ਮੋਰਚੇ ਦੇ ਮੈਂਬਰਾਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵਲੋਂ ਸੰਸਦ ਵਿਚ ਦਿੱਤੇ ਗਏ ਬਿਆਨ 'ਤੇ ਤਿੱਖਾ ਇਤਰਾਜ਼ ਪ੍ਰਗਟ ਕੀਤਾ ਅਤੇ ਕਿਹਾ ਕਿ ਤਿੰਨੋ ਹੀ ਕਾਨੂੰਨ ਕਾਲੇ ਹਨ। ਇਹ ਗੱਲ ਸਰਕਾਰ ਨਾਲ ਹੋਈਆਂ ਬੈਠਕਾਂ ਵਿਚ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਨੂੰ ਕਈ ਵਾਰ ਸਮਝਾਈ ਹੈ। ਇਸ ਦੇ ਬਾਵਜੂਦ ਮੰਤਰੀ ਜੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਕ ਵੀ ਵਿਅਕਤੀ ਅਜਿਹਾ ਨਹੀਂ ਮਿਲਿਆ ਜੋ ਇਹ ਦੱਸ ਸਕੇ ਕਿ ਕਾਨੂੰਨਾਂ ਵਿਚ ਕਾਲਾ ਕੀ ਹੈ?

Farmers' Chakka Jam in India: All you need to know about nationwide road blockade

ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ 'ਤੇ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਸ਼ਨੀਵਾਰ ਨੂੰ ਚੱਕਾ ਜਾਮ ਦੇ ਦਿੱਤੇ ਗਏ ਸੱਦੇ ਦਾ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਸਭ ਤੋਂ ਵੱਧ ਅਸਰ ਰਿਹਾ। ਉਕਤ ਤਿੰਨਾਂ ਸੂਬਿਆਂ ਵਿਚ ਚੱਕਾ ਜਾਮ ਦੀ ਸਫਲਤਾ ਦੇ ਨਾਲ ਹੀ ਹੋਰਨਾਂ ਸੂਬਿਆਂ ਵਿਚ ਵੀ ਕਿਸਾਨਾਂ ਦੇ ਹੱਕ ਵਿਚ ਵਿਖਾਵੇ ਹੋਏ। ਉਧਰ ਗੱਲ ਕੀਤੀ ਜਾਵੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਤਾਂ ਚੱਕਾ ਜਾਮ ਨੂੰ ਧਿਆਨ ਵਿਚ ਰੱਖਦਿਆਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਦੀਆਂ ਹੱਦਾਂ 'ਤੇ ਇੰਟਰਨੈੱਟ ਸੇਵਾਵਾਂ ਸ਼ਨੀਵਾਰ ਰਾਤ 12 ਵਜੇ ਤੱਕ ਬੰਦ ਰੱਖੀਆਂ। ਪੰਜਾਬ ਵਿਚ ਵੱਖ-ਵੱਖ ਸ਼ਹਿਰਾਂ ਦੇ ਨਾਲ ਹੀ ਪਿੰਡਾਂ ਨੂੰ ਜੋੜਣ ਵਾਲੀਆਂ ਸੜਕਾਂ 'ਤੇ ਵੀ ਜਾਮ ਲਾਏ ਗਏ।Delhi Metro Updates

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

ਕਿਸਾਨਾਂ ਨੇ ਜੀ.ਟੀ. ਰੋਡ 'ਤੇ ਟੋਲ ਪਲਾਜ਼ਿਆਂ ਅਤੇ ਫਲਾਈ ਓਵਰਾਂ ਨੇੜੇ ਵੀ ਰਾਹ ਰੋਕੇ। ਸ਼ੰਭੂ ਦੀ ਹੱਦ 'ਤੇ ਕਿਸਾਨ ਧਰਨੇ 'ਤੇ ਬੈਠੇ। ਹਰਿਆਣਾ ਵਿਚ ਚੱਕਾ ਜਾਮ ਨੂੰ ਵੇਖਦਿਆਂ ਅਹਿਤਿਆਤ ਵਜੋਂ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਗਈ। ਸੂਬੇ ਦੇ 5 ਜ਼ਿਲਿਆਂ ਵਿਚ ਚੱਕਾ ਜਾਮ ਦਾ ਅਸਰ ਸਭ ਤੋਂ ਵੱਧ ਰਿਹਾ। ਰਾਜਸਥਾਨ ਵਿਚ ਵਿਖਾਵਾਕਾਰੀਆਂ ਨੇ ਸੂਬਾਈ ਅਤੇ ਨੈਸ਼ਨਲ ਹਾਈਵੇ ਜਾਮ ਕੀਤੇ।ਚੱਕਾ ਜਾਮ ਨੂੰ ਪੂਰੇ ਮੁਲਕ ਵਿਚ ਭਰਵਾਂ ਹੁੰਗਾਰਾ, ਕਿਸਾਨਾਂ ਨੇ ਬੰਦ ਕੀਤੀ ਆਵਾਜਾਈ

ਦਿੱਲੀ-ਜੈਪੁਰ ਹਾਈਵੇ 4 ਘੰਟਿਆਂ ਤੱਕ ਬਿਲਕੁਲ ਬੰਦ ਰਿਹਾ। ਦਿੱਲੀ ਦੀ ਹੱਦ 'ਤੇ ਵਿਖਾਵਾ ਕਰ ਰਹੇ ਕਿਸਾਨਾਂ ਨਾਲ ਇਕਮੁੱਠਤਾ ਵਿਖਾਉਣ ਲਈ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੇ ਵੀ ਪ੍ਰਦਰਸ਼ਨ ਕੀਤਾ ਅਤੇ ਸੜਕਾਂ ਰੋਕੀਆਂ। ਦਿੱਲੀ ਵਿਚ ਅੰਦੋਲਨ ਵਾਲੀਆਂ ਥਾਵਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਇੰਟਰਨੈੱਟ 'ਤੇ ਪਾਬੰਦੀ, ਅਧਿਕਾਰੀਆਂ ਵਲੋਂ ਤੰਗ-ਪ੍ਰੇਸ਼ਾਨ ਕਰਨ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਚੱਕਾ ਜਾਮ ਕੀਤਾ।

Related Post