ਦੇਸ਼ ਭਰ 'ਚ ਚੱਕਾ ਜਾਮ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਹੀ ਵੱਡੀ ਗੱਲ
ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਮੁਲਕ ਵਿਚ ਚੱਕਾ ਜਾਮ ਦੇ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਖਾਸਕਰ ਪੰਜਾਬ ਤੇ ਹਰਿਆਣਾ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਸੜਕਾਂ ਮੱਲ ਲਈਆਂ। ਦੋਵਾਂ ਸੂਬਿਆਂ ਤੋਂ ਇਲਾਵਾ ਆਗਰਾ- ਮੁੰਬਈ ਹਾਈਵੇ ਅਤੇ ਆਗਰਾ-ਝਾਂਸੀ ਹਾਈਵੇ ਪੂਰੀ ਤਰ੍ਹਾਂ ਜਾਮ ਰਿਹਾ ਹੈ। ਉਥੇ ਹੀ ਇਸ ਸਫਲਤਾਪੂਰਵਕ ਹੁੰਗਾਰੇ ਤੋਂ ਬਾਅਦ ਕਿਸਾਨ ਸੰਗਠਨਾਂ ਵਲੋਂ ਅੱਜ ਪੂਰੇ ਦੇਸ਼ ਵਿਚ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ, ਜੋ ਕਿ ਸਫਲ ਦੱਸਿਆ ਜਾ ਰਿਹਾ ਹੈ।
ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ
ਚੱਕਾ ਜਾਮ ਤੋਂ ਬਾਅਦ ਕਿਸਾਨਾਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਅੱਜ ਦਾ ਇਹ ਚੱਕਾ ਜਾਮ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਨੂੰ ਲੈ ਕੇ ਇਹ ਚੱਕਾ ਜਾਮ ਕੀਤਾ ਗਿਆ ਸੀ। ਕਿਸਾਨ ਸੰਗਠਨਾਂ ਨੇ ਅੰਤਰਰਾਸ਼ਟਰੀ ਪੱਧਰ ਤੋਂ ਮਿਲ ਰਹੇ ਸਮੱਰਥਨ ਲਈ ਧੰਨਵਾਦ ਵੀ ਕੀਤਾ।
ਪੜ੍ਹੋ ਹੋਰ ਖ਼ਬਰਾਂ :ਦੇਸ਼ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਸਚਿਨ ਤੇਂਦੁਲਕਰ ਨੂੰ ਇਸ ਕ੍ਰਿਕਟ ਸਟਾਰ ਨੇ ਦਿੱਤਾ ਸਮਰਥਨ
ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ 'ਤੇ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਸ਼ਨੀਵਾਰ ਨੂੰ ਚੱਕਾ ਜਾਮ ਦੇ ਦਿੱਤੇ ਗਏ ਸੱਦੇ ਦਾ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਸਭ ਤੋਂ ਵੱਧ ਅਸਰ ਰਿਹਾ। ਉਕਤ ਤਿੰਨਾਂ ਸੂਬਿਆਂ ਵਿਚ ਚੱਕਾ ਜਾਮ ਦੀ ਸਫਲਤਾ ਦੇ ਨਾਲ ਹੀ ਹੋਰਨਾਂ ਸੂਬਿਆਂ ਵਿਚ ਵੀ ਕਿਸਾਨਾਂ ਦੇ ਹੱਕ ਵਿਚ ਵਿਖਾਵੇ ਹੋਏ। ਉਧਰ ਗੱਲ ਕੀਤੀ ਜਾਵੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਤਾਂ ਚੱਕਾ ਜਾਮ ਨੂੰ ਧਿਆਨ ਵਿਚ ਰੱਖਦਿਆਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਦੀਆਂ ਹੱਦਾਂ 'ਤੇ ਇੰਟਰਨੈੱਟ ਸੇਵਾਵਾਂ ਸ਼ਨੀਵਾਰ ਰਾਤ 12 ਵਜੇ ਤੱਕ ਬੰਦ ਰੱਖੀਆਂ। ਪੰਜਾਬ ਵਿਚ ਵੱਖ-ਵੱਖ ਸ਼ਹਿਰਾਂ ਦੇ ਨਾਲ ਹੀ ਪਿੰਡਾਂ ਨੂੰ ਜੋੜਣ ਵਾਲੀਆਂ ਸੜਕਾਂ 'ਤੇ ਵੀ ਜਾਮ ਲਾਏ ਗਏ।
ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ
