ਰਾਜਸਥਾਨ, ਦਿੱਲੀ ਤੋਂ ਬਾਅਦ ਹੁਣ ਇਸ UT 'ਚ ਲੱਗਿਆ ਪਟਾਕਿਆਂ 'ਤੇ ਬੈਨ

By  Jagroop Kaur November 6th 2020 06:13 PM -- Updated: November 6th 2020 06:18 PM

ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ, ਬਹੁਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੇ ਕੋਰੋਨਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਪਟਾਕੇ ਚਲਾਉਣ ਤੇ ਪਾਬੰਦੀ ਲਗਾਉਣ ਦਾ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਦੁਆਰਾ ਹੋਣ ਵਾਲਾ ਪ੍ਰਦੂਸ਼ਣ ਕੋਵੀਡ -19 ਮਰੀਜ਼ਾਂ ਦਾ ਜੋਖਮ ਵਧਾਉਂਦਾ ਹੈ. ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਭਾਰਤ ਵਿਚ ਹਵਾ ਪ੍ਰਦੂਸ਼ਣ ਖ਼ਾਸਕਰ ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਚਿੰਤਾ ਦਾ ਵਿਸ਼ਾ ਰਿਹਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ NGT 'ਚ ਵੀਰਵਾਰ ਨੂੰ ਜਿਨ੍ਹਾਂ 18 ਰਾਜਾਂ 'ਚ ਪਟਾਕਿਆਂ 'ਤੇ ਰੋਕ ਲਾਉਣ ਨੂੰ ਲੈ ਕੇ ਸੁਣਵਾਈ ਹੋਈ, ਉਨ੍ਹਾਂ 'ਚ ਚੰਡੀਗੜ੍ਹ ਵੀ ਸ਼ਾਮਲ ਹੈ। ਐੱਨ. ਜੀ. ਟੀ. ਨੇ ਇਸ ਸਬੰਧ 'ਚ ਫੈਸਲਾ ਲੈਂਦੇ ਹੋਏ ਚੰਡੀਗੜ੍ਹ 'ਚ ਵੀ ਪਟਾਕਿਆਂ 'ਤੇ ਬੈਨ ਲਗਾ ਦਿੱਤਾ ਗਿਆ ਹੈ।Ahead of Diwali, these states decide to ban firecrackers during the festival

ਮੀਟਿੰਗ ਦੇ ਵਿਚ ਐੱਨ. ਜੀ. ਟੀ. ਨੇ ਇਨ੍ਹਾਂ 18 ਰਾਜਾਂ ਤੋਂ ਪੁੱਛਿਆ ਕਿ ਉਨ੍ਹਾਂ ਦੇ ਉੱਥੇ ਏਅਰ ਕੁਆਲਿਟੀ ਕਿਵੇਂ ਦੀ ਹੈ ਅਤੇ ਦੀਵਾਲੀ ਤੋਂ 10 ਦਿਨ ਪਹਿਲਾਂ ਅਤੇ ਬਾਅਦ ਵਿਚ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਕੀ ਉਪਾਅ ਕੀਤੇ ਜਾ ਸਕਦੇ ਹਨ? ਇਸ ਫ਼ੈਸਲਾ ਤੋਂ ਬਾਅਦ ਦਿੱਲੀ ਨੇ ਤਾਂ ਪਟਾਕਿਆਂ 'ਤੇ ਪਾਬੰਦੀ ਲਾ ਦਿੱਤੀ, ਜਦੋਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਫ਼ੈਸਲਾ ਲਿਆ ਗਿਆ । ਪ੍ਰਸ਼ਾਸਨ ਵਲੋਂ 96 ਲੋਕਾਂ ਨੂੰ 14 ਥਾਂਵਾਂ 'ਤੇ ਪਟਾਕਿਆਂ ਦੇ ਸਟਾਲ ਲਾਉਣ ਦੇ ਸਥਾਨ ਅਲਾਟ ਕਰਨ ਦਾ ਡਰਾਅ ਕੱਢਿਆ। ਪਰ ਨਤੀਜੇ ਅਜੇ ਨਹੀਂ ਐਲਾਨੇ ਗਏ , ਕਿਓਂਕਿ ਇਸ ਦੇ ਲਈ ਪਹਿਲਾਂ ਇਸ ਦਾ ਫੈਸਲਾ ਲਿਆ ਜਾਣਾ ਬਾਕੀ ਸੀ ਕਿ ਕਿਸ ਸ਼ਹਿਰ 'ਚ ਪਟਾਕੇ ਵੇਚਣ ਅਤੇ ਚਲਾਉਣ ਦੀ ਇਜਾਜ਼ਤ ਹੈ ਅਤੇ ਕਿਥੇ ਮਨਾਹੀ ਹੈ।Utah fireworks: July 4 holiday raises wildfire worries across Utah

ਯਾਦ ਰਹੇ ਕਿ ਕੁਝ ਦਿਨ ਪਹਿਲਾਂ ਤੋਂ ਹੁਣ ਤਕ ਕਈ ਰਾਜਾਂ 'ਚ ਪਟਾਕਿਆਂ 'ਤੇ ਬੈਨ ਲਗਾ ਦਿੱਤਾ ਗਿਆ ਹੈ , ਜਿੰਨਾ 'ਚ ਰਾਜਸਥਾਨ, ਉੜੀਸਾ, ਸਿੱਕਮ , ਦਿੱਲੀ , ਵੇਸ੍ਟ ਬੰਗਾਲ ਮਹਾਰਾਸ਼ਟਰ, ਚੰਡੀਗੜ੍ਹ ਕ੍ਰੈਕਰਜ਼ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਗੁਪਤਾ ਨੇ ਕਿਹਾ ਕਿ ਜਿੰਨੇ ਵੱਡੇ ਵਪਾਰੀ ਹਨ, ਉਹ ਪਟਾਕਿਆਂ ਦੇ ਆਰਡਰ ਦੇ ਚੁੱਕੇ ਹਨ ਅਤੇ ਪੈਸੇ ਵੀ ਦੇ ਚੁੱਕੇ ਹਨ।ORDER

ORDERORDERਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਰਾਜ ਸਰਕਾਰਾਂ ਨੂੰ ਹਰ ਸਾਲ ਦੀਵਾਲੀ ਦੇ ਦਿਨਾਂ ਵਿਚ ਹੀ ਪ੍ਰਦੂਸ਼ਣ ਦੀ ਚਿੰਤਾ ਕਿਉਂ ਹੁੰਦੀ ਹੈ। ਪੰਜਾਬ 'ਚ ਵੱਡੇ ਪੱਧਰ 'ਤੇ ਪਰਾਲੀ ਸਾੜੀ ਜਾਂਦੀ ਹੈ, ਜੋ ਕਿ ਪ੍ਰਦੂਸ਼ਣ ਦਾ ਵੱਡਾ ਕਾਰਣ ਹੈ। ਉਹਨਾਂ ਕਿਹਾ ਕਿ ਵਪਾਰੀ ਲੱਖਾਂ ਦਾ ਆਰਡਰ ਦੇ ਚੁੱਕੇ ਹਨ ਅਤੇ ਲੱਖਾਂ ਦੇ ਪਿਛਲੇ ਸਾਲ ਦੇ ਪਟਾਕੇ ਵੀ ਸਟਾਕ ਵਿਚ ਪਏ ਹਨ। ਹੁਣ ਜੇਕਰ ਰੋਕ ਲੱਗਦੀ ਹੈ ਤਾਂ ਉਹ ਲੋਕ ਤਾਂ ਬਰਬਾਦ ਹੋ ਜਾਣਗੇ।cracker ban: Latest News, Videos and Photos on cracker ban - DNA Newsਚੰਡੀਗੜ੍ਹ 'ਚ ਪ੍ਰਦੂਸ਼ਣ ਦਾ ਪੱਧਰ ਉੱਤਰ ਭਾਰਤ ਦੇ ਸਾਰੇ ਦੂਜੇ ਸ਼ਹਿਰਾਂ ਨਾਲੋਂ ਬਿਹਤਰ ਹੈ। ਚੰਡੀਗੜ੍ਹ ਇਕੱਲਾ ਅਜਿਹਾ ਸ਼ਹਿਰ ਹੈ, ਜਿਸ ਦਾ ਏ. ਕਿਊ. ਆਈ. 300 ਦੇ ਆਸ-ਪਾਸ ਰਿਹਾ ਹੈ ਜਦੋਂਕਿ ਉੱਤਰ ਭਾਰਤ ਦੇ ਕਈ ਸ਼ਹਿਰਾਂ ਦਾ ਪਰਟੀਕਿਊਲੇਟ ਮੈਟਰ 900 ਤੋਂ ਵੀ ਜ਼ਿਆਦਾ ਰਹਿ ਚੁੱਕਿਆ ਹੈ। ਚੰਡੀਗੜ੍ਹ 'ਚ ਕਰੀਬ 40 ਫੀਸਦੀ ਹਿੱਸਾ ਹਰਿਆਲੀ ਨਾਲ ਕਵਰ ਹੈ। ਹਵਾ ਪ੍ਰਦੂਸ਼ਣ ਵਿਚ ਗਰੀਨ ਕਵਰ ਸ਼ਹਿਰ ਨੂੰ ਸੁਰੱਖਿਆ ਦੇ ਰਿਹਾ ਹੈ। ਗਰੀਨ ਕਵਰ ਪਰਟੀਕਿਊਲੇਟ ਮੈਟਰ ਨੂੰ ਸੋਖਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਕੇਵਲ ਪੌਦਿਆਂ ਨਾਲ, ਜੈਵ ਵਿਭਿੰਨਤਾ 'ਤੇ ਧਿਆਨ ਕੇਂਦਰਿਤ ਕਰਨ, ਟ੍ਰੈਫਿਕ ਘੱਟ ਕਰਣ ਦੀ ਠੋਸ ਨੀਤੀ ਅਤੇ ਦਰਖਤਾਂ ਨੂੰ ਮੁੜ ਲਾਉਣ 'ਤੇ ਧਿਆਨ ਦੇਣ ਦੀ ਲੋੜ ਹੈ।

Related Post