ਫਰਾਂਸ 'ਚ ਹਸਪਤਾਲ ਦਾਖਲ ਸਿੱਖ ਨੌਜਵਾਨ ਦੇ ਮਾਪਿਆਂ ਨੂੰ ਵੀਜ਼ਾ ਮਿਲਿਆ

By  Joshi July 28th 2017 05:21 PM

Ailing Sikh Amarinder Singh

ਨਵੀਂ ਦਿੱਲੀ: ਬਿਮਾਰ ਸਿੱਖ ਨੌਜਵਾਨ ਅਮਰਿੰਦਰ ਸਿੰਘ, ਜੋ ਕਿ ਫਰਾਂਸ ਦੇ ਹਸਪਤਾਲ ਵਿਚ ਦਾਖਲ ਹੈ, ਦੇ ਮਾਪਿਆਂ ਨੂੰ ਉਸਨੂੰ ਵੇਖਣ ਵਾਸਤੇ ਫਰਾਂਸ ਜਾਣ ਦਾ ਵੀਜ਼ਾ ਮਿਲ ਗਿਆ ਹੈ। ਇਹ ਵੀਜ਼ਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਮਾਮਲਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਤੇ ਫਰਾਂਸੀਸੀ ਸਫਾਰਤਖਾਨੇ ਕੋਲ ਮਾਪਿਆਂ ਨੂੰ ਵੀਜ਼ਾ ਦਿੱਤੇ ਜਾਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਮਿਲਿਆ ਹੈ।

Parents of ailing Sikh Amarinder Singh in France get visasਅਮਰਿੰਦਰ ਸਿੰਘ ਜੋ ਕਿ ਗੰਭੀਰ ਬਿਮਾਰ ਹੈ, ਇਸ ਵੇਲੇ ਫਰਾਂਸ ਦੇ ਪੈਰਿਸ ਸ਼ਹਿਰ ਵਿਚ ਇਕ ਹਸਪਤਾਲ ਵਿਚ ਇਲਾਜ ਅਧੀਨ ਹੈ।

ਪਿਛਲੇ ਦਿਨੀਂ ਉਸਦੇ ਪਰਿਵਾਰ ਵੱਲੋਂ ਮਦਦ ਮੰਗਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਮਗਰੋਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪਰਿਵਾਰ ਨਾਲ ਨਿੱਜੀ ਸੰਪਰਕ ਬਣਾਇਆ ਤੇ ਉਹਨਾਂ ਨੂੰ ਵੀਜ਼ਾ ਹਾਸਲ ਕਰਨ ਵਾਸਤੇ ਹਰ ਤਰ•ਾਂ ਦੀ ਮਦਦ ਦਾ ਭਰੋਸਾ ਦੁਆਇਆ।

ਇਸ ਮਗਰੋਂ ਸ੍ਰੀ ਸਿਰਸਾ ਨੇ ਇਹ ਮਾਮਲਾ ਵਿਦੇਸ਼ ਮੰਤਰੀ ਸ੍ਰੀਮਤੀ ਸਵਰਾਜ ਕੋਲ ਚੁੱਕਿਆ ਤੇ ਉਹਨਾਂ ਨੂੰ ਦੱਸਿਆ ਕਿ ਪੰਜਾਬ ਦੇ ਮੁਹਾਲੀ ਜ਼ਿਲ•ੇ ਦੀ ਖਰੜ ਤਹਿਸੀਲ ਦੇ ਪਿੰਡ ਸਿੰਬਲ ਮਾਜਰਾ ਦਾ ਵਸਨੀਕ ਅਮਰਿੰਦਰ ਸਿੰਘ ਵਰਕ ਵੀਜ਼ਾ 'ਤੇ ਫਰਾਂਸ ਵਿਚ ਰਹਿ ਰਿਹਾ ਸੀ ਜੋ ਗੰਭੀਰ ਬਿਮਾਰ ਹੋਣ ਮਗਰੋਂ ਹਸਪਤਾਲ ਦਾਖਲ ਹੈ। ਮਾਪਿਆਂ ਦੇ ਬਿਆਨ ਮੁਤਾਬਕ ਉਹਨਾਂ ਦੇ ਪੁੱਤਰ ਦੇ ਖੂਨ ਵਿਚ ਇਨਫੈਕਸ਼ਨ ਹੋ ਗਈ ਸੀ ਤੇ ਉਸਦੇ ਹੱਥ ਤੇ ਪੈਰ ਦੋਵੇਂ ਮੈਡੀਕਲ ਆਧਾਰ 'ਤੇ ਕੱਟਣੇ ਪਏ ਹਨ।

Parents of ailing Sikh Amarinder Singh in France get visasਉਹਨਾਂ ਦੱਸਿਆ ਕਿ ਲੜਕੇ ਦੇ ਪਿਤਾ ਅਵਤਾਰ ਸਿੰਘ ਤੇ ਮਾਤਾ ਜੀ ਅਮਰਜੀਤ ਕੌਰ ਨੇ ਉਹਨਾਂ ਨੂੰ ਫਰਾਂਸ ਦਾ ਵੀਜ਼ਾ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ ਤਾਂ ਕਿ ਉਹ ਆਪਣੇ ਬਿਮਾਰ ਪੁੱਤਰ ਨੂੰ ਵੇਖ ਸਕਣ। ਇਹ ਮਾਪੇ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਕਿ ਉਹ ਆਪਣੇ ਆਪ ਫਰਾਂਸ ਜਾ ਸਕਣ।

ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਤੋਂ ਦਖਲ ਦੀ ਮੰਗ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਬਿਮਾਰ ਪੁੱਤਰ ਨੂੰ ਵੇਖਣ ਵਾਸਤੇ ਦੋਵੇਂ ਮਾਪਿਆਂ ਦੇ ਵੀਜ਼ੇ ਦਾ ਪ੍ਰਬੰਧ ਹੋ ਸਕਦਾ ਹੈ। ਉਹਨਾਂ ਵੱਲੋਂ ਮੁੱਦਾ ਚੁੱਕਣ ਮਗਰੋਂ ਵਿਦੇਸ਼ ਮੰਤਰਾਲੇ ਨੇ ਤੁਰੰਤ ਫਰਾਂਸ ਦੇ ਸਫਾਰਤਖਾਨੇ ਨਾਲ ਰਾਬਤਾ ਬਣਾਇਆ ਜਿਸਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮਾਪਿਆਂ ਨੂੰ ਇਕ ਵਿਸ਼ੇਸ਼ ਕੇਸ ਵਜੋਂ ਵੀਜ਼ਾ ਹਾਸਲ ਕਰਨ ਲਈ ਬਿਨੈ ਪੱਤਰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਤੇ ਉਹਨਾਂ ਨੂੰ ਅੱਜ 28 ਜੁਲਾਈ ਨੂੰ ਦਿੱਲੀ ਵਿਚ ਫਰਾਂਸੀਸੀ ਸਫਾਰਤਖਾਨੇ ਵਿਚ ਸੱਦਿਆ ਗਿਆ ਤੇ ਦੋਵੇਂ ਮਾਪਿਆਂ ਨੂੰ ਫਰਾਂਸ ਵਿਚ ਪਏ ਬਿਮਾਰ ਪੁੱਤਰ ਨੂੰ ਵੇਖਣ ਵਾਸਤੇ ਵੀਜ਼ਾ ਦੇ ਦਿੱਤਾ ਗਿਆ ਹੈ।

ਇਸ ਸਾਰੀ ਮਦਦ ਵਾਸਤੇ ਸ੍ਰੀ ਸਿਰਸਾ ਦਾ ਧੰਨਵਾਦ ਕਰਦਿਆਂ ਦੋਵੇਂ ਮਾਪੇ ਰਾਹਤ ਮਹਿਸੂਸ ਕਰ ਰਹੇ ਹਨ ਕਿ ਹੁਣ ਉਹ ਗੰਭੀਰ ਬਿਮਾਰੀ ਤੋਂ ਪੀੜਤ ਆਪਣੇ ਪੁੱਤਰ ਨੂੰ ਵੇਖ ਸਕਣਗੇ।

ਇਸ ਦੌਰਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਅਤੇ ਪਰਿਵਾਰ ਦੀ ਸਹਾਇਤਾ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਇਸ ਕੇਸ ਵਿਚ ਕੀਤੀ ਗਈ ਕਾਰਵਾਈ ਨੇ ਲੋਕਾਂ ਦਾ ਸਰਕਾਰ ਦੇ ਖਾਸ ਤੌਰ 'ਤੇ ਵਿਦੇਸ਼ ਮੰਤਰਾਲੇ ਦੇ ਲੋਕਤੰਤਰੀ ਢੰਗ ਨਾਲ ਕੰਮ ਕਰਨ ਵਿਚ ਵਿਸ਼ਵਾਸ ਹੋਰ ਵਧਾਇਆ ਹੈ।

—PTC News

Related Post