Sat, Jul 27, 2024
Whatsapp

Gold Silver: ਹਫਤੇ ਦੇ ਪਹਿਲੇ ਦਿਨ ਹੀ ਸੋਨੇ ਦੇ ਭਾਅ ਨੂੰ ਲੱਗੀ ਅੱਗ, ਜਾਣੋ ਅੱਜ ਦੇ ਭਾਅ...

ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਇਕ ਵਾਰ ਫਿਰ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵਾਇਦਾ ਬਾਜ਼ਾਰ 'ਚ ਸੋਨਾ 350 ਰੁਪਏ ਮਹਿੰਗਾ ਹੋ ਕੇ 71,000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਪਰ ਪਹੁੰਚ ਗਿਆ ਹੈ।

Reported by:  PTC News Desk  Edited by:  Amritpal Singh -- May 06th 2024 02:14 PM
Gold Silver: ਹਫਤੇ ਦੇ ਪਹਿਲੇ ਦਿਨ ਹੀ ਸੋਨੇ ਦੇ ਭਾਅ ਨੂੰ ਲੱਗੀ ਅੱਗ, ਜਾਣੋ ਅੱਜ ਦੇ ਭਾਅ...

Gold Silver: ਹਫਤੇ ਦੇ ਪਹਿਲੇ ਦਿਨ ਹੀ ਸੋਨੇ ਦੇ ਭਾਅ ਨੂੰ ਲੱਗੀ ਅੱਗ, ਜਾਣੋ ਅੱਜ ਦੇ ਭਾਅ...

Gold Silver Price:ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਇਕ ਵਾਰ ਫਿਰ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵਾਇਦਾ ਬਾਜ਼ਾਰ 'ਚ ਸੋਨਾ 350 ਰੁਪਏ ਮਹਿੰਗਾ ਹੋ ਕੇ 71,000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਪਰ ਪਹੁੰਚ ਗਿਆ ਹੈ। ਚਾਂਦੀ ਦੀ ਕੀਮਤ 'ਚ ਅੱਜ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਇਹ 1100 ਰੁਪਏ ਮਹਿੰਗਾ ਹੋ ਕੇ 82,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉਪਰ ਪਹੁੰਚ ਗਿਆ ਹੈ।

ਸੋਨੇ ਦੀ ਚਮਕ ਵਿੱਚ ਜ਼ਬਰਦਸਤ ਵਾਧਾ-


ਭਾਰਤ ਵਿੱਚ ਅਕਸ਼ੈ ਤ੍ਰਿਤੀਆ ਦਾ ਤਿਉਹਾਰ 10 ਮਈ ਨੂੰ ਮਨਾਇਆ ਜਾਵੇਗਾ। ਇਸ ਦਿਨ ਸੋਨਾ ਖਰੀਦਣ ਦਾ ਖਾਸ ਮਹੱਤਵ ਹੈ। ਜੇਕਰ ਤੁਸੀਂ ਇਸ ਦਿਨ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਬਹੁਤ ਸਾਰਾ ਪੈਸਾ ਖਰਚ ਕਰਨਾ ਪੈ ਸਕਦਾ ਹੈ। ਅਕਸ਼ੈ ਤ੍ਰਿਤੀਆ ਤੋਂ ਠੀਕ ਪਹਿਲਾਂ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਸੋਮਵਾਰ ਨੂੰ MCX 'ਤੇ ਸੋਨਾ 374 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਕੇ 71,043 ਰੁਪਏ 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਸੋਨਾ 70,699 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।

ਚਾਂਦੀ ਦੀਆਂ ਕੀਮਤਾਂ 'ਚ ਵੀ ਕਾਫੀ ਵਾਧਾ

ਸੋਨੇ ਦੇ ਨਾਲ-ਨਾਲ ਚਾਂਦੀ ਦੀ ਕੀਮਤ 'ਚ ਵੀ ਸੋਮਵਾਰ ਨੂੰ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। MCX ਵਾਇਦਾ ਬਾਜ਼ਾਰ 'ਚ ਚਾਂਦੀ 1079 ਰੁਪਏ ਮਹਿੰਗਾ ਹੋ ਕੇ 82,122 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਪਿਛਲੇ ਕਾਰੋਬਾਰੀ ਦਿਨ ਚਾਂਦੀ 81,043 ਰੁਪਏ 'ਤੇ ਬੰਦ ਹੋਈ ਸੀ।

ਕੌਮਾਂਤਰੀ ਪੱਧਰ 'ਤੇ ਸੋਨਾ-ਚਾਂਦੀ ਮਹਿੰਗਾ ਹੋ ਗਿਆ।

ਵਿਦੇਸ਼ੀ ਬਾਜ਼ਾਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ COMEX 'ਤੇ ਸੋਨਾ ਜੂਨ ਵਾਇਦਾ 17.54 ਡਾਲਰ ਮਹਿੰਗਾ ਹੋ ਕੇ 2,311.43 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਕੋਮੈਕਸ 'ਤੇ ਮਈ ਫਿਊਚਰਜ਼ ਕੰਟਰੈਕਟ 0.46 ਡਾਲਰ ਮਹਿੰਗਾ ਹੋ ਗਿਆ ਹੈ ਅਤੇ $26.93 'ਤੇ ਪਹੁੰਚ ਗਿਆ ਹੈ।

- PTC NEWS

Top News view more...

Latest News view more...

PTC NETWORK