ਭਾਰਤੀ ਹਵਾਈ ਫੌਜ ਜਹਾਜ਼ ਹਾਦਸਾ : ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਮੋਹਿਤ ਕੁਮਾਰ ਦੀ ਧਰਮ ਪਤਨੀ ਨੂੰ ਸੌਂਪਿਆ ਕੌਮੀ ਝੰਡਾ ਤੇ Cap

By  Shanker Badra June 21st 2019 11:48 AM

ਭਾਰਤੀ ਹਵਾਈ ਫੌਜ ਜਹਾਜ਼ ਹਾਦਸਾ : ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਮੋਹਿਤ ਕੁਮਾਰ ਦੀ ਧਰਮ ਪਤਨੀ ਨੂੰ ਸੌਂਪਿਆ ਕੌਮੀ ਝੰਡਾ ਤੇ Cap:ਸਮਾਣਾ : ਭਾਰਤੀ ਹਵਾਈ ਫੌਜ ਦਾ ਲਾਪਤਾ ਏ.ਐੱਨ.- 32 ਜਹਾਜ਼ ਬੀਤੇ ਦਿਨੀ ਤਬਾਹ ਹੋਇਆ ਸੀ ਅਤੇ ਅਰੁਣਾਚਲ ਪ੍ਰਦੇਸ਼ 'ਚੋਂ ਉਸ ਜਹਾਜ਼ ਦਾ ਮਲਬਾ ਮਿਲਿਆ ਸੀ ਪਰ ਇਸ ਹਾਦਸੇ ਵਿੱਚ ਕੋਈ ਵੀ ਯਾਤਰੀ ਜਿਉਂਦਾ ਨਹੀਂ ਪਾਇਆ ਗਿਆ।ਇਸ ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਸਮਾਣਾ ਦੇ ਮੋਹਿਤ ਕੁਮਾਰ ਗਰਗ ਦੀ ਮ੍ਰਿਤਕ ਦੇਹ ਅੱਜ ਸਮਾਣਾ ਵਿਖੇ ਪਹੁੰਚ ਗਈ ਹੈ।

Air Force officials Martyr Mohit Kumar wife Assigned Cap And national flag
ਭਾਰਤੀ ਹਵਾਈ ਫੌਜ ਜਹਾਜ਼ ਹਾਦਸਾ : ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਮੋਹਿਤ ਕੁਮਾਰ ਦੀ ਧਰਮ ਪਤਨੀ ਨੂੰ ਸੌਂਪਿਆ ਕੌਮੀ ਝੰਡਾ ਤੇ Cap

ਇਸ ਦੌਰਾਨ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਜਵਾਨ ਹਾਜ਼ਿਰ ਸਨ।ਇਸ ਮੌਕੇ ਸ਼ਹੀਦ ਹੋਏ ਮੋਹਿਤ ਗਰਗ ਦੇ ਸਮਾਣਾ ਵਿਖੇ ਅੰਤਿਮ ਸਸਕਾਰ ਮੌਕੇ ਹਵਾਈ ਫੌਜ ਦੇ ਅਧਿਕਾਰੀਆਂ ਨੇ ਸ਼ਹੀਦ ਦੀ ਧਰਮ ਪਤਨੀ ਨੂੰ ਕੌਮੀ ਝੰਡਾ ਤੇ ਸ਼ਹੀਦ ਦੀ ਕੈਪ ਸੌਂਪੀ ਹੈ।

Air Force officials Martyr Mohit Kumar wife Assigned Cap And national flag
ਭਾਰਤੀ ਹਵਾਈ ਫੌਜ ਜਹਾਜ਼ ਹਾਦਸਾ : ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਮੋਹਿਤ ਕੁਮਾਰ ਦੀ ਧਰਮ ਪਤਨੀ ਨੂੰ ਸੌਂਪਿਆ ਕੌਮੀ ਝੰਡਾ ਤੇ Cap

ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਹਾਦਸੇ 'ਚ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਹੀਦ ਹੋ ਗਿਆ ਹੈ। ਐੱਨ.ਡੀ.ਏ. ਦੀ ਹੋਈ ਚੋਣ 'ਚ ਕਰੀਬ 13 ਸਾਲ ਭਾਰਤੀ ਹਵਾਈ ਫੌਜ 'ਚ ਬਤੌਰ ਫਲਾਇੰਗ ਲੈਫ਼ਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਿਹਾ ਮੋਹਿਤ ਕੁਮਾਰ ਏ.ਐੱਨ.-32 ਜਹਾਜ਼ ਦੇ ਚਾਲਕ ਮੈਂਬਰਾਂ 'ਚ ਸ਼ਾਮਲ ਸੀ।ਮੋਹਿਤ ਕੁਮਾਰ ਦਾ ਵਿਆਹ ਇੱਕ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲਾ ਆਸਥਾ ਨਾਮੀ ਲੜਕੀ ਨਾਲ ਹੋਇਆ ਸੀ, ਜਿਹੜੀ ਕਿ ਆਸਾਮ ਵਿਖੇ ਇੱਕ ਬੈਂਕ 'ਚ ਕੰਮ ਕਰਦੀ ਹੈ।

Air Force officials Martyr Mohit Kumar wife Assigned Cap And national flag
ਭਾਰਤੀ ਹਵਾਈ ਫੌਜ ਜਹਾਜ਼ ਹਾਦਸਾ : ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਮੋਹਿਤ ਕੁਮਾਰ ਦੀ ਧਰਮ ਪਤਨੀ ਨੂੰ ਸੌਂਪਿਆ ਕੌਮੀ ਝੰਡਾ ਤੇ Cap

ਜ਼ਿਕਰਯੋਗ ਹੈ ਕਿ ਬੀਤੀ 3 ਜੂਨ ਨੂੰ ਏ.ਐੱਨ.-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਣ ਭਰੀ ਸੀ।ਇਹ ਜਹਾਜ਼ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਲਾਪਤਾ ਹੋ ਗਿਆ ਸੀ।ਜਿਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਦਾ ਕੁਝ ਮਲਬਾ ਬੀਤੇ ਦਿਨੀਂ ਸਰਚ ਆਪਰੇਸ਼ਨ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਲਿਪੋ ਦੇ ਉੱਤਰ 'ਚੋਂ ਮਿਲਿਆ ਹੈ।

-PTCNews

Related Post