ਹਵਾਈ ਜਹਾਜ 'ਚ ਏਅਰ ਹੋਸਟਸ ਨੂੰ ਯਾਤਰੀਆਂ ਦੀ ਜਾਨ ਬਚਾਉਣੀ ਪਈ ਮਹਿੰਗੀ ,ਵਾਪਰਿਆ ਇਹ

By  Shanker Badra October 15th 2018 02:52 PM -- Updated: October 15th 2018 04:20 PM

ਹਵਾਈ ਜਹਾਜ 'ਚ ਏਅਰ ਹੋਸਟਸ ਨੂੰ ਯਾਤਰੀਆਂ ਦੀ ਜਾਨ ਬਚਾਉਣੀ ਪਈ ਮਹਿੰਗੀ, ਵਾਪਰਿਆ ਇਹ: ਮੁੰਬਈ : ਏਅਰ ਇੰਡੀਆ ਦੀ ਉਡਾਣ 'ਚ ਅੱਜ ਸਵੇਰੇ ਇੱਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਏਅਰ ਇੰਡੀਆ ਦੀ ਉਡਾਣ 'ਚੋਂ ਅੱਜ ਇੱਕ 53 ਸਾਲਾ ਏਅਰ ਹੋਸਟਸ ਅਚਾਨਕ ਹੇਠਾਂ ਡਿੱਗ ਪਈ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਇਸ ਹਾਦਸੇ ਤੋਂ ਬਾਅਦ ਉਸ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਏਅਰ ਇੰਡੀਆ ਦਾ ਜਹਾਜ਼ ਏ.ਆਈ.-864 ਮੁੰਬਈ ਦੇ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰਨ ਦੀਆਂ ਤਿਆਰੀਆਂ 'ਚ ਜੁਟਿਆ ਹੋਇਆ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ।

ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਜਹਾਜ਼ ਦੇ ਉਡਾਨ ਭਰਨ ਤੋਂ ਕੁੱਝ ਮਿੰਟ ਪਹਿਲਾਂ ਹੋਇਆ ਸੀ। ਇਸ ਹਾਦਸੇ ਸਮੇਂ ਔਰਤ ਏਅਰ ਹੋਸਟੇਸ ਜਹਾਜ਼ ਦਾ ਦਰਵਾਜ਼ਾ ਬੰਦ ਕਰ ਰਹੀ ਸੀ ਅਤੇ ਪਿਛੋਂ ਧੱਕਾ ਲੱਗਣ ਕਾਰਨ ਉਹ ਹੇਠਾਂ ਡਿੱਗ ਗਈ।

-PTCNews

Related Post