ਅਮਰੀਕਾ ਅਤੇ ਕੈਨੇਡਾ ਲਈ 75 ਉਡਾਣਾਂ ਸ਼ੁਰੂ ਕਰੇਗਾ ਏਅਰ ਇੰਡੀਆ, 5 ਜੂਨ ਤੋਂ ਟਿਕਟਾਂ ਦੀ ਬੁਕਿੰਗ ਸ਼ੁਰੂ

By  Shanker Badra June 4th 2020 07:11 PM

ਅਮਰੀਕਾ ਅਤੇ ਕੈਨੇਡਾ ਲਈ 75 ਉਡਾਣਾਂ ਸ਼ੁਰੂ ਕਰੇਗਾ ਏਅਰ ਇੰਡੀਆ, 5 ਜੂਨ ਤੋਂ ਟਿਕਟਾਂ ਦੀ ਬੁਕਿੰਗ ਸ਼ੁਰੂ:ਨਵੀਂ ਦਿੱਲੀ : ਵਿਦੇਸ਼ਾਂ ਵਿੱਚ ਫ਼ਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਸਿਲੇਸਲਾ ਲਗਤਾਰ ਜਾਰੀ ਹੈ। ਇਸ ਦੇ ਲਈ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਹੈ। ਇਸ ਮਿਸ਼ਨ ਦੇ ਤਹਿਤ ਇਸ ਮਹੀਨੇ ਅਮਰੀਕਾ ਅਤੇ ਕੈਨੇਡਾਦੇ ਵੱਖ-ਵੱਖ ਸ਼ਹਿਰਾਂ ਲਈ 75 ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਉਡਾਣਾਂ ਦੇ ਲਈ ਟਿਕਟਾਂ ਦੀ ਬੁਕਿੰਗ 5 ਜੂਨ ਤੋਂ ਸ਼ੁਰੂ ਹੋਵੇਗੀ। ਏਅਰ ਇੰਡੀਆ ਦੇ ਮੁਤਾਬਕ 9 ਜੂਨ ਤੋਂ 30 ਜੂਨ ਤੱਕ 75 ਉਡਾਣਾਂ ਦੀ ਰਵਾਨਗੀ ਹੋਵੇਗੀ ਅਤੇ 9 ਜੂਨ ਤੋਂ ਵੰਦੇ ਭਾਰਤ ਮਿਸ਼ਨ ਦਾ ਤੀਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਤੋਂ ਅਮਰੀਕਾ ,ਕੈਨੇਡਾ ਨਿਊਯਾਰਕ, ਸ਼ਿਕਾਗੋ, ਵਾਸ਼ਿੰਗਟਨ, ਟੋਰਾਂਟੋ, ਸੈਨ ਫ੍ਰਾਂਸਿਸਕੋ ਅਤੇ ਵੈਨਕੁਵਰ ਲਈ  ਇਹ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ ਵੱਖ -ਵੱਖ ਦੇਸ਼ਾਂ ਵਿਚ ਫ਼ਸੇ 57,000 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਸਮੇਂ ਖੜੀ ਦੇਸ਼ ਤੋਂ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ। ਦੱਸ ਦੇਈਏ ਕਿ ਵੰਦੇ ਭਾਰਤ ਮਿਸ਼ਨਦੀ ਸ਼ੁਰੂਆਤ 6 ਮਈ ਨੂੰ ਹੋਈ ਸੀ। ਇਸ ਮਿਸ਼ਨ ਦੇ ਤਹਿਤ 1 ਜੂਨ ਨੂੰ 3891 ਲੋਕਾਂ ਨੂੰ ਭਾਰਤ ਲਿਆਂਦਾ ਗਿਆ ਹੈ। 2 ਜੂਨ ਨੂੰ ਹੀ ਅਬੂਧਾਬੀ, ਦੁਬਈ, ਕੁਵੈਤ, ਦੋਹਾ, ਬਹਿਰੀਨ, ਮਾਸਕਟ, ਮਾਸਕੋ ਆਦਿ ਦੇਸ਼ਾਂ ਤੋਂ 2864 ਲੋਕਾਂ ਨੂੰ ਭਾਰਤ ਲਿਆਂਦਾ ਗਿਆ ਹੈ। -PTCNews

Related Post