Air Marshal ਹਰਜੀਤ ਸਿੰਘ ਅਰੋੜਾ ਨੇ ਅੱਜ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ 

By  Shanker Badra October 1st 2019 03:29 PM

Air Marshal ਹਰਜੀਤ ਸਿੰਘ ਅਰੋੜਾ ਨੇ ਅੱਜ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ:ਨਵੀਂ ਦਿੱਲੀ : ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਮੰਗਲਵਾਰ ਨੂੰ ਅੱਜ ਹਵਾਈ ਫੌਜ ਦੇ ਉਪ ਮੁਖੀ ਵਜੋਂ ਕਾਰਜਭਾਰ ਸੰਭਾਲਿਆ ਹੈ। ਉਨ੍ਹਾਂ ਨੇ ਏਅਰ ਚੀਫ਼ ਰਾਕੇਸ਼ ਕੁਮਾਰ ਸਿੰਘ ਭਦੌਰੀਆ ਦੀ ਥਾਂ ਲਈ ਹੈ, ਜਿਨ੍ਹਾਂ ਨੇ ਬੀਤੇ ਦਿਨ 30 ਸਤੰਬਰ ਨੂੰ ਹਵਾਈ ਫੌਜ ਮੁਖੀ ਦਾਅਹੁਦਾ ਸੰਭਾਲਿਆ ਸੀ।ਏਅਰ ਮਾਰਸ਼ਲ ਅਰੋੜਾ ਨੂੰ ਦਸੰਬਰ 1981 ਵਿਚ ਭਾਰਤੀ ਹਵਾਈ ਸੈਨਾ ਦੀ ਲੜਾਕੂ ਧਾਰਾ ਵਿਚ ਲਗਾਇਆ ਗਿਆ ਸੀ।

Air Marshal Harjit Singh Arora takes charge as Vice Chief of Air Staff Air Marshal ਹਰਜੀਤ ਸਿੰਘ ਅਰੋੜਾ ਨੇ ਅੱਜ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ

ਉਸ ਕੋਲ ਆਈਏਐਫ ਦੀ ਵਸਤੂ ਸੂਚੀ ਵਿਚ ਆਧੁਨਿਕ ਅਤੇ ਪੁਰਾਤਨ ਲੜਾਕੂਆਂ 'ਤੇ ਕਾਰਜਸ਼ੀਲ ਉਡਾਣ ਦਾ ਵਿਸ਼ਾਲ ਤਜਰਬਾ ਹੈ। ਹਵਾਈ ਫੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਗਾਂਧੀਨਗਰ ਵਿਖੇ ਦੱਖਣੀ ਪੱਛਮੀ ਏਅਰ ਕਮਾਂਡ ਦੇ ਏਅਰ ਅਧਿਕਾਰੀ ਕਮਾਂਡਿੰਗ-ਇਨ-ਚੀਫ਼ (ਏਓਸੀ-ਇਨ-ਸੀ) ਸਨ।

Air Marshal Harjit Singh Arora takes charge as Vice Chief of Air Staff Air Marshal ਹਰਜੀਤ ਸਿੰਘ ਅਰੋੜਾ ਨੇ ਅੱਜ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਿਹਾਰ ਵਿੱਚ ਹੜ੍ਹ ਦਾ ਕਹਿਰ ਜਾਰੀ ,ਹੁਣ ਤੱਕ 40 ਲੋਕਾਂ ਦੀ ਹੋਈ ਮੌਤ

ਦੱਸ ਦੇਈਏ ਕਿ ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਹਵਾਈ ਫੌਜ ਵਿਚ ਵੱਖ-ਵੱਖ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਹੈ, ਜਿਨ੍ਹਾਂ ਵਿਚ ਡਾਇਰੈਕਟਰ ਜਨਰਲ (ਨਿਰੀਖਣ ਅਤੇ ਸੁਰੱਖਿਆ) ਅਤੇ ਹਵਾਈ ਸੰਚਾਲਨ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਸ਼ਾਮਲ ਹਨ।

-PTCNews

Related Post