ਏਅਰ ਸਰਜੀਕਲ ਸਟ੍ਰਾਈਕ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੱਦੀ ਦੂਜੀ ਬੈਠਕ, ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ ਅਗਵਾਈ

By  Jashan A February 27th 2019 01:11 PM -- Updated: February 27th 2019 01:13 PM

ਏਅਰ ਸਰਜੀਕਲ ਸਟ੍ਰਾਈਕ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੱਦੀ ਦੂਜੀ ਬੈਠਕ, ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ ਅਗਵਾਈ,ਨਵੀਂ ਦਿੱਲੀ: ਏਅਰ ਸਰਜੀਕਲ ਸਟ੍ਰਰਾਈਕ ਤੋਂ ਬਾਅਦ ਅੱਜ ਗ੍ਰਹਿ ਮੰਤਰਾਲੇ ਵੱਲੋਂ ਦੂਜੀ ਅਹਿਮ ਬੈਠਕ ਸੱਦੀ ਗਈ ਹੈ। ਇਸ ਬੈਠਕ ਦੀ ਅਗਵਾਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ। [caption id="attachment_262347" align="aligncenter" width="300"]air ਏਅਰ ਸਰਜੀਕਲ ਸਟ੍ਰਾਈਕ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੱਦੀ ਦੂਜੀ ਬੈਠਕ, ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ ਅਗਵਾਈ[/caption] ਮਿਲੀ ਜਾਣਕਾਰੀ ਮੁਤਾਬਕ ਬੈਠਕ 'ਚ ਅਜੀਤ ਭੋਡਾਲ, ਗ੍ਰਹਿ ਸਕੱਤਰ ਦੇ ਆਈ. ਬੀ. ਚੀਫ ਵੀ ਮੌਜੂਦ ਹਨ।ਬੈਠਕ 'ਚ ਹਵਾਈ ਅੱਡਿਆ 'ਤੇ ਅਲਰਟ ਵੀ ਜਾਰੀ ਕਰਨ ਲਈ ਕਿਹਾ ਗਿਆ ਹੈ। ਜਿਸ ਦੌਰਾਨ ਪੰਜਾਬ 'ਚ ਅੰਮ੍ਰਿਤਸਰ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੇਹ, ਜੰਮੂ, ਸ੍ਰੀਨਗਰ ਅਤੇ ਪਠਾਨਕੋਟ ‘ਚ ਹਵਾਈ ਅੱਡਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।ਇਨ੍ਹਾਂ ਹਵਾਈ ਅੱਡਿਆਂ ‘ਤੇ ਹਵਾਈ ਖੇਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਨਾਗਰਿਕ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। [caption id="attachment_262348" align="aligncenter" width="300"]air ਏਅਰ ਸਰਜੀਕਲ ਸਟ੍ਰਾਈਕ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੱਦੀ ਦੂਜੀ ਬੈਠਕ, ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ ਅਗਵਾਈ[/caption] ਜ਼ਿਕਰਯੋਗ ਹੈ ਕਿ ਅੱਜ ਜੰਮੂ ਅਤੇ ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਅੱਜ ਹਵਾਈ ਫੌਜ ਦੇ ਇਕ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ, ਜਿਸ 'ਚ 2 ਪਾਇਲਟ ਸ਼ਹੀਦ ਹੋ ਗਏ ਹਨ। -PTC News

Related Post