ਹਵਾਈ ਯਾਤਰੀਆਂ ਲਈ ਵੱਡੀ ਖ਼ਬਰ, ਹਵਾਈ ਅੱਡਾ ਚਾਰਜਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

By  Jashan A June 27th 2019 08:10 AM

ਹਵਾਈ ਯਾਤਰੀਆਂ ਲਈ ਵੱਡੀ ਖ਼ਬਰ, ਹਵਾਈ ਅੱਡਾ ਚਾਰਜਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ,ਨਵੀਂ ਦਿੱਲੀ: ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਜਲਦ ਹੀ ਹਵਾਈ ਮੁਸਾਫ਼ਰਾਂ ਨੂੰ ਇਕ ਸ਼ਾਨਦਾਰ ਤੋਹਫ਼ਾ ਮਿਲ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡਿਆ 'ਤੇ ਯਾਤਰੀ ਅਤੇ ਪਾਰਕਿੰਗ ਚਾਰਜ ਘੱਟ ਸਕਦਾ ਹੈ। ਜਾਣਕਾਰੀ ਮੁਤਾਬਿਕ,ਸਰਕਾਰ ਹਵਾਈ ਮੁਸਾਫ਼ਰਾਂ ਦੀ ਗਿਣਤੀ ਦੇ ਹਿਸਾਬ ਨਾਲ ਏਅਰਪੋਰਟ ਇਕਨੋਮਿਕ ਰੈਗੂਲੇਟਰੀ ਅਥਾਰਿਟੀ (ਏਈਆਰਏ) ਦੇ ਦਾਇਰੇ ਵਿਚ ਆਉਂਦੇ ਹਵਾਈ ਅੱਡਿਆਂ ਦੀ ਗਿਣਤੀ ਘਟਾਉਣ ਲਈ ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ।

ਹੋਰ ਪੜ੍ਹੋ: ਖ਼ਤਰਨਾਕ ਹੋ ਸਕਦੇ ਹਨ ਅਗਲੇ 24 ਘੰਟੇ, ਚੱਕਰਵਤੀ ਤੂਫਾਨ 'ਫਨੀ' ਦਾ ਮੰਡਰਾਇਆ ਖਤਰਾ

ਇਸ ਅਥਾਰਟੀ ਕੋਲ ਸਲਾਨਾ 15 ਲੱਖ ਤੋਂ ਵੱਧ ਹਵਾਈ ਮੁਸਾਫ਼ਰਾਂ ਨੂੰ ਕਵਰ ਕਰਨ ਵਾਲੇ ਪ੍ਰਮੁੱਖ ਹਵਾਈ ਅੱਡਿਆਂ ਦੇ ਚਾਰਜ ਨਿਰਧਾਰਤ ਕਰਨ ਦੀ ਜ਼ਿੰਮੇਵਾਰੀ ਹੀ ਰਹਿ ਜਾਵੇਗੀ।ਜਦਕਿ ਬਾਕੀ 17 ਹਵਾਈ ਅੱਡਿਆਂ ਦੇ ਚਾਰਜ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਨਿਰਧਾਰਤ ਕੀਤਾ ਜਾਣਗੇ।

-PTC News

Related Post