ਅਕਸ਼ੈ ਕੁਮਾਰ ਦੂਜੀ ਵਾਰ ਕੋਰੋਨਾ ਪੌਜ਼ੀਟਿਵ

By  Pardeep Singh May 15th 2022 09:59 AM

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ ਕੋਰੋਨਾ ਪੌਜ਼ੀਟਿਵ ਹਨ। ਅਕਸ਼ੈ ਕੁਮਾਰ ਨੇ ਕਿਹਾ ਕਿ ਉਸ ਨੇ ਇਸ ਕਾਰਨ ਆਉਣ ਵਾਲੇ ਕਾਨਸ ਫਿਲਮ ਫੈਸਟੀਵਲ ਵਿੱਚ ਇੰਡੀਆ ਪੈਵੇਲੀਅਨ ਦਾ ਦੌਰਾ ਰੱਦ ਕਰ ਦਿੱਤਾ ਹੈ। ਅਕਸ਼ੈ ਕੁਮਾਰ ਨੇ ਟਵੀਟ ਕੀਤਾ ਹੈ ਕਿ ਮੈਂ ਕਾਨਸ-2022 ਦੇ ਇੰਡੀਆ ਪੈਵੇਲੀਅਨ 'ਤੇ ਆਪਣੇ ਸਿਨੇਮਾ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਦੁੱਖ ਦੀ ਗੱਲ ਹੈ ਕਿ ਮੈਂ ਕੋਰੋਨਾ ਪੌਜ਼ੀਟਿਵ ਹੋ ਗਿਆ। ਅਨੁਰਾਗ ਠਾਕੁਰ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ। ਜੇਕਰ ਮੈਂ ਉੱਥੇ ਨਹੀਂ ਜਾਂਦਾ ਤਾਂ ਮੈਂ ਤੁਹਾਨੂੰ ਸੱਚਮੁੱਚ ਯਾਦ ਕਰਾਂਗਾ। ਇਹ ਵੀ ਪੜ੍ਹੋ:ਨਿਊਯਾਰਕ 'ਚ ਬਫੇਲੋ ਦੀ ਸੁਪਰਮਾਰਕੀਟ 'ਚ ਅੰਨ੍ਹੇਵਾਹ ਫਾਈਰਿੰਗ, 10 ਲੋਕਾਂ ਦੀ ਮੌਤ -PTC News

Related Post