ਅਮਰਨਾਥ ਯਾਤਰਾ: ਭਾਰਤੀ ਹਵਾਈ ਸੈਨਾ ਨੇ ਹੈਲੀਕਾਪਟਰਾਂ ਦੀ ਮਦਦ ਨਾਲ 21 ਲੋਕਾਂ ਨੂੰ ਬਚਾਇਆ

By  Jasmeet Singh July 9th 2022 03:34 PM

ਸ਼੍ਰੀਨਗਰ, 9 ਜੁਲਾਈ (ਏਜੰਸੀ): ਭਾਰਤੀ ਹਵਾਈ ਸੈਨਾ (ਆਈਏਐਫ) ਨੇ ਜੰਮੂ-ਕਸ਼ਮੀਰ ਵਿੱਚ ਅਮਰਨਾਥ ਗੁਫਾ ਮੰਦਰ ਦੇ ਨੇੜੇ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜਾਂ ਲਈ ਆਪਣੀ ਆਵਾਜਾਈ ਅਤੇ ਸੇਵਾ ਵਿੱਚ ਹੈਲੀਕਾਪਟਰਾਂ ਨੂੰ ਲਾ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਬੱਦਲ ਫਟਣ ਦੀ ਘਟਨਾ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਇਹ ਵੀ ਪੜ੍ਹੋ: ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਨਸ਼ਾ ਪ੍ਰਭਾਵਿਤ ਪਿੰਡਾਂ 'ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ ਆਈਏਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਅਮਰਨਾਥ ਵਿਖੇ ਬਚਾਅ ਅਤੇ ਰਾਹਤ ਕਾਰਜਾਂ ਲਈ ਆਪਣੀ ਆਵਾਜਾਈ ਅਤੇ ਹੈਲੀਕਾਪਟਰ ਸੰਪਤੀਆਂ ਨੂੰ ਸੇਵਾ ਵਿੱਚ ਲਾਇਆ ਹੋਇਆ ਹੈ। Mi-17V5 ਹੈਲੀਕਾਪਟਰਾਂ ਰਾਹੀਂ ਪੰਚਤਰਨੀ ਵਿਖੇ NDRF ਅਤੇ ਸਿਵਲ ਪ੍ਰਸ਼ਾਸਨ ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਅਤੇ 21 ਬਚੇ ਲੋਕਾਂ ਨੂੰ ਬਚਾਇਆ ਜਾ ਚੁੱਕਿਆ। ਹੈਲੀਕਾਪਟਰਾਂ ਰਹਿਣ ਛੇ ਮ੍ਰਿਤਕ ਦੇਹਾਂ ਵੀ ਵਾਪਸ ਲਿਆਂਦੀ ਗਈਆਂ। ਆਈਏਐਫ ਦੇ Mi-17V5 ਅਤੇ ਚੀਤਲ ਹੈਲੀਕਾਪਟਰਾਂ ਦੁਆਰਾ ਸੰਚਾਲਨ ਵੀ ਜਾਰੀ ਹੈ। ਜੰਮੂ, ਕਸ਼ਮੀਰ ਅਤੇ ਲੱਦਾਖ ਖੇਤਰਾਂ ਵਿੱਚ ਸਾਰੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਹਵਾਈ ਜਹਾਜ਼ ਸਟੈਂਡਬਾਏ 'ਤੇ ਹਨ।" ਐਨਡੀਆਰਐਫ ਦੇ ਡੀਜੀ ਅਤੁਲ ਕਰਵਲ ਨੇ ਸ਼ਨੀਵਾਰ ਨੂੰ ਏਐਨਆਈ ਨੂੰ ਦੱਸਿਆ ਕਿ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 40 ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਇੱਥੇ ਜ਼ਮੀਨ ਖਿਸਕਣ ਦੀ ਕੋਈ ਘਟਨਾ ਨਹੀਂ ਵਾਪਰੀ ਹੈ, ਪਰ ਮੀਂਹ ਜਾਰੀ ਹੈ ਹਾਲਾਂਕਿ ਬਚਾਅ ਕਾਰਜਾਂ ਵਿੱਚ ਕੋਈ ਦਿੱਕਤ ਨਹੀਂ ਹੈ। 100 ਤੋਂ ਵੱਧ ਬਚਾਅ ਕਰਮਚਾਰੀਆਂ ਦੇ ਨਾਲ ਚਾਰ ਐਨਡੀਆਰਐਫ ਟੀਮਾਂ ਬਚਾਅ ਕਾਰਜ ਵਿੱਚ ਹਨ। ਇਸ ਤੋਂ ਇਲਾਵਾ ਭਾਰਤੀ ਸੈਨਾ, ਬੀਐਸਐਫ, ਐਸਡੀਆਰਐਫ, ਸੀਆਰਪੀਐਫ ਅਤੇ ਹੋਰਾਂ ਨੇ ਬਚਾਅ ਕਾਰਜ ਜਾਰੀ ਰੱਖਿਆ ਹੋਇਆ। ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਆਧਾਰ ਕਾਰਡ 'ਤੇ ਪਾ ਕੇ ਬੈਂਕ ਖਾਤਾ ਖੋਲ੍ਹਣ ਪਹੁੰਚਿਆ ਨੌਜਵਾਨ ਆਈਟੀਬੀਪੀ ਦੇ ਪੀਆਰਓ ਵਿਵੇਕ ਕੁਮਾਰ ਪਾਂਡੇ ਨੇ ਕਿਹਾ ਕਿ ਬਚਾਅ ਕਾਰਜ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਗਭਗ 30-40 ਲੋਕ ਅਜੇ ਵੀ ਲਾਪਤਾ ਹਨ, ਸਾਨੂੰ ਸਥਾਨਕ ਪ੍ਰਸ਼ਾਸਨ ਤੋਂ ਸੂਚਨਾ ਮਿਲੀ ਹੈ। ਅਮਰਨਾਥ ਗੁਫਾ ਦੇ ਨੇੜੇ ਮੌਸਮ ਸਾਫ ਹੈ। ਜ਼ਖਮੀ ਲੋਕਾਂ ਨੂੰ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਬੇਸ 'ਤੇ ਲਿਆਂਦਾ ਗਿਆ ਹੈ। ਯਾਤਰਾ ਅਜੇ ਵੀ ਰੁਕੀ ਹੋਈ ਹੈ ਅਤੇ ਅਸੀਂ ਲੋਕਾਂ ਨੂੰ ਨਾ ਜਾਣ ਦੀ ਸਲਾਹ ਦੇ ਰਹੇ ਹਾਂ।" -PTC News

Related Post