ਅੰਬਾਲਾ 'ਚ ਐਕਟਿਵਾ- ਟਰਾਲੇ ਦੀ ਭਿਆਨਕ ਟੱਕਰ, 3 ਦੀ ਮੌਤ ਇੱਕ ਗੰਭੀਰ ਜ਼ਖਮੀ

By  Jashan A December 2nd 2018 09:42 AM

ਅੰਬਾਲਾ 'ਚ ਐਕਟਿਵਾ- ਟਰਾਲੇ ਦੀ ਭਿਆਨਕ ਟੱਕਰ, 3 ਦੀ ਮੌਤ ਇੱਕ ਗੰਭੀਰ ਜ਼ਖਮੀ,ਅੰਬਾਲਾ: ਅੰਬਾਲਾ 'ਚ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਟਰਾਲੇ ਦੀ ਚਪੇਟ 'ਚ ਆਉਣ ਨਾਲ ਐਕਟਿਵਾ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ ਅਤੇ 1 ਜਵਾਨ ਗੰਭੀਰ ਹੋ ਗਿਆ, ਜਿਸ ਨੂੰ ਪੀਜੀਆਈ ਚੰਡੀਗੜ 'ਚ ਇਲਾਜ ਲਈ ਭੇਜਿਆ ਗਿਆ ਹੈ। [caption id="attachment_223948" align="aligncenter" width="300"]road accident ਅੰਬਾਲਾ 'ਚ ਐਕਟਿਵਾ- ਟਰਾਲੇ ਦੀ ਭਿਆਨਕ ਟੱਕਰ, 3 ਦੀ ਮੌਤ ਇੱਕ ਗੰਭੀਰ ਜ਼ਖਮੀ[/caption] ਇਸ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਤਾਂ ਫਰਾਰ ਹੋ ਗਿਆ ਪਰ ਪੁਲਿਸ ਨੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜਗਰਾਤੇ 'ਚ ਝਾਂਕੀ ਬਣਾਉਣ ਦਾ ਕੰਮ ਕਰਦੇ ਸਨ ਅਤੇ ਸਵੇਰੇ ਜਗਰਾਤਾ ਖਤਮ ਹੋਣ ਤੋਂ ਬਾਅਦ ਅੰਬਾਲਾ ਸ਼ਹਿਰ ਤੋਂ ਅੰਬਾਲਾ ਕੈਂਟ ਵਾਪਸ ਜਾ ਰਹੇ ਸਨ। [caption id="attachment_223949" align="aligncenter" width="300"]road accident ਅੰਬਾਲਾ 'ਚ ਐਕਟਿਵਾ- ਟਰਾਲੇ ਦੀ ਭਿਆਨਕ ਟੱਕਰ, 3 ਦੀ ਮੌਤ ਇੱਕ ਗੰਭੀਰ ਜ਼ਖਮੀ[/caption] ਪਰ ਬੇਟੀ ਬਚਾਓ ਬੇਟੀ ਪੜ੍ਹਾਓ ਚੋਂਕ 'ਤੇ ਅੰਬਾਲਾ ਕੈਂਟ ਦੇ ਵੱਲ ਮੁੜਣ ਦੇ ਦੌਰਾਨ ਟਰਾਲੇ ਦੀ ਚਪੇਟ 'ਚ ਆ ਗਏ ਜਿਸ 'ਚ ਸਬਰ, ਵਿਕਾਸ ਅਤੇ ਸ਼ੁਭਮ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਜ਼ਖਮੀ ਸ਼ਿਵਮ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। [caption id="attachment_223951" align="aligncenter" width="300"]road accident ਅੰਬਾਲਾ 'ਚ ਐਕਟਿਵਾ- ਟਰਾਲੇ ਦੀ ਭਿਆਨਕ ਟੱਕਰ, 3 ਦੀ ਮੌਤ ਇੱਕ ਗੰਭੀਰ ਜ਼ਖਮੀ[/caption] ਇਸ ਮਾਮਲੇ 'ਚ ਪੁਲਿਸ ਨੇ ਟਰਾਲੇ ਨੂੰ ਕਬਜੇ ਵਿੱਚ ਲੈ ਫਰਾਰ ਟਰਾਲਾ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਟਰਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। —PTC News

Related Post