ਪੰਜਾਬ ਦੇ ਇਸ ਗੱਬਰੂ ਨੇ ਅਮਰੀਕਾ 'ਚ ਕਰਵਾਈ ਬੱਲੇ-ਬਾਲੇ, ਪਰਿਵਾਰ 'ਚ ਖੁਸ਼ੀ ਦੀ ਲਹਿਰ

By  Jashan A December 3rd 2018 10:14 AM -- Updated: December 3rd 2018 10:19 AM

ਪੰਜਾਬ ਦੇ ਇਸ ਗੱਬਰੂ ਨੇ ਅਮਰੀਕਾ 'ਚ ਕਰਵਾਈ ਬੱਲੇ-ਬਾਲੇ, ਪਰਿਵਾਰ 'ਚ ਖੁਸ਼ੀ ਦੀ ਲਹਿਰ,ਜਲੰਧਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ ਉਥੇ ਹੀ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ। ਇਸ ਲੜੀ ਦੇ ਤਹਿਤ ਪੰਜਾਬੀ ਮੂਲ ਦੇ ਸੰਦੀਪ ਨੇ ਇੱਕ ਵਾਰ ਅਮਰੀਕਾ 'ਚ ਜਿੱਤ ਦੇ ਝੰਡੇ ਗੱਡ ਦਿੱਤੇ।

sandeep sandhu ਪੰਜਾਬ ਦੇ ਇਸ ਗੱਬਰੂ ਨੇ ਅਮਰੀਕਾ 'ਚ ਕਰਵਾਈ ਬੱਲੇ-ਬਾਲੇ, ਪਰਿਵਾਰ 'ਚ ਖੁਸ਼ੀ ਦੀ ਲਹਿਰ

ਅਸੀਂ ਗੱਲ ਕਰ ਰਹੇ ਹਾਂ ਸੰਦੀਪ ਸਿੰਘ ਸੰਧੂ ਦੀ ਜੋ ਕੈਲੀਫੋਰਨੀਆ ਦੀ ਸਟੈਨਿਸਲਾਊਸ ਕਾਊਂਟੀ ਵਿਖੇ ਸੁਪੀਰੀਅਰ ਜੱਜ ਨਿਯੁਕਤ ਹੋਏ ਹਨ। ਇਸ ਨੌਜਵਾਨ ਨੇ ਪੰਜਾਬੀ ਦਾ ਹੋਰ ਮਾਣ ਵਧਾਇਆ ਹੈ। ਦੱਸ ਦੇਈਏ ਕਿ ਸੰਦੀਪ ਦਾ ਪਰਿਵਾਰ ਪੰਜਾਬ ਦੇ ਰੁੜਕਾ ਕਲਾਂ ਨਾਲ ਸਬੰਧ ਰੱਖਦਾ ਹੈ।

sandeep sandhu ਪੰਜਾਬ ਦੇ ਇਸ ਗੱਬਰੂ ਨੇ ਅਮਰੀਕਾ 'ਚ ਕਰਵਾਈ ਬੱਲੇ-ਬਾਲੇ, ਪਰਿਵਾਰ 'ਚ ਖੁਸ਼ੀ ਦੀ ਲਹਿਰ

ਜਿਸ ਦੌਰਾਨ ਇਸ ਖ਼ਬਰ ਦਾ ਪਤਾ ਚੱਲਦਿਆਂ ਹੀ ਪੂਰੇ ਪਿੰਡ 'ਚ ਖੁਸ਼ੀ ਦੀ ਲਹਿਰ ਦੌੜ ਪਈ। ਇਕਾਲੇ ਵਾਸੀਆਂ ਨੇ ਬੇਹੱਦ ਖੁਸ਼ੀ ਜ਼ਾਹਰ ਕੀਤੀ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਮੇਲਾ ਸਿੰਘ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਸੰਧੂ ਨੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਵਿਸ਼ਵ ਭਰ ਵਿਚ ਉੱਚਾ ਕਰ ਦਿੱਤਾ ਹੈ, ਜਿਸ ਲਈ ਪੂਰਾ ਪਰਿਵਾਰ ਵਧਾਈ ਦਾ ਪਾਤਰ ਹੈ।

-PTC News

Related Post