ਅਮਰੀਕਾ 'ਚ ਲਗਾਤਾਰ 13ਵੇਂ ਦਿਨ ਤੂਫਾਨ ਨੇ ਮਚਾਇਆ ਕਹਿਰ, 150 ਲੋਕ ਜ਼ਖਮੀ

By  Jashan A May 30th 2019 09:58 AM

ਅਮਰੀਕਾ 'ਚ ਲਗਾਤਾਰ 13ਵੇਂ ਦਿਨ ਤੂਫਾਨ ਨੇ ਮਚਾਇਆ ਕਹਿਰ, 150 ਲੋਕ ਜ਼ਖਮੀ,ਵਾਸ਼ਿੰਗਟਨ: ਪਿਛਲੇ ਕਈ ਦਿਨਾਂ ਤੋਂ ਅਮਰੀਕਾ 'ਚ ਲਗਾਤਾਰ ਤੂਫ਼ਾਨ ਆ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਅਮਰੀਕਾ ਦੇ ਵੱਖ-ਵੱਖ ਸੂਬਿਆਂ 'ਚ ਲਗਾਤਾਰ 13ਵੇਂ ਦਿਨ ਤੂਫਾਨ ਆਇਆ, ਜਿਸ ਕਾਰਨ 150 ਲੋਕ ਜ਼ਖਮੀ ਹੋ ਗਏ।

ame ਅਮਰੀਕਾ 'ਚ ਲਗਾਤਾਰ 13ਵੇਂ ਦਿਨ ਤੂਫਾਨ ਨੇ ਮਚਾਇਆ ਕਹਿਰ, 150 ਲੋਕ ਜ਼ਖਮੀ

ਕਈ ਇਲਾਕਿਆਂ 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਤੂਫਾਨ ਪਿਛਲੇ ਸਾਰੇ ਰਿਕਾਰਡ ਤੋੜ ਸਕਦਾ ਹੈ।ਤੂਫਾਨ ਦਾ ਸਭ ਤੋਂ ਵੱਧ ਮਾੜਾ ਅਸਰ ਅਮਰੀਕਾ ਦੇ ਮਿਡ-ਵੈਸਟ 'ਚ ਵੇਖਿਆ ਗਿਆ ਹੈ।

ਹੋਰ ਪੜ੍ਹੋ:ਦਿੱਲੀ ਵਾਸੀਆਂ ਦੀਆਂ ਵਧੀਆਂ ਮੁਸ਼ਕਿਲਾਂ, ਪੈਦਾ ਹੋਇਆ ਇਹ ਵੱਡਾ ਖਤਰਾ

ame ਅਮਰੀਕਾ 'ਚ ਲਗਾਤਾਰ 13ਵੇਂ ਦਿਨ ਤੂਫਾਨ ਨੇ ਮਚਾਇਆ ਕਹਿਰ, 150 ਲੋਕ ਜ਼ਖਮੀ

ਇਥੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਰੁੱਖ ਜੜ੍ਹੋਂ ਪੁੱਟੇ ਗਏ ਹਨ।

ame ਅਮਰੀਕਾ 'ਚ ਲਗਾਤਾਰ 13ਵੇਂ ਦਿਨ ਤੂਫਾਨ ਨੇ ਮਚਾਇਆ ਕਹਿਰ, 150 ਲੋਕ ਜ਼ਖਮੀ

ਇਹਨਾਂ ਤੂਫ਼ਾਨਾਂ ਨੂੰ ਲੈ ਕੇ ਜਿਥੇ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ, ਉਥੇ ਹੀ ਇਹਨਾਂ ਤੂਫ਼ਾਨਾਂ ਨਾਲ ਪ੍ਰਸ਼ਾਸਨ ਵੱਲੋਂ ਨਜਿੱਠਿਆ ਜਾ ਰਿਹਾ ਹੈ। ਉਹ ਲਗਾਤਾਰ ਲੋਕਾਂ ਦੇ ਬਚਾਅ ਕਾਰਜ 'ਚ ਲੱਗੇ ਹੋਏ ਹਨ।

-PTC News

Related Post