ਅਮਰੀਕਾ ਦੇ ਸ਼ਹਿਰ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

By  Joshi November 22nd 2017 03:07 PM

ਪੰਜਾਬ ਤੋ ਕਈ ਸੱਧਰਾਂ ਦਿਲ 'ਚ ਲੈ ਕੇ ਸਿੱਖ ਨੌਜਵਾਨ ਪਿੰਡ, ਜਿਸਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ, ਦੀ ਅਮਰੀਕਾ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਉਹ ਸ਼ਹਿਰ ਨਿਊਯਾਰਕ 'ਚ ਰਹਿ ਰਿਹਾ ਸੀ।  ਉਸਦਾ ਅਚਾਨਕ ਦਿਹਾਂਤ ਹੋਣ ਕਾਰਨ ਮਾਪਿਆਂ ਵੱਲੋਂ ਗੁਹਾਰ ਲਗਾਈ ਗਈ ਹੈ ਕਿ ਉਸਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਵਤਨ ਵਾਪਿਸ ਲਿਆਂਦੀ ਜਾਵੇ।

ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਇੱਕ ਛੋਰੇ ਕਿਸਾਨ ਹਨ ਜਿਹਨਾਂ ਨੇ ੪ ਸਾਲ ਪਹਿਲਾਂ ੨੦ ਲੱਖ ਰੁਪਏ ਦਾ ਕਰਜ਼ਾ ਚੁੱਕਿਆ ਸੀ ਤਾਂ ਜੋ ਉਹਨਾਂ ਦਾ ਪੁੱਤ ਵਿਦੇਸ਼ 'ਚ ਜਾ ਕੇ ਸੈਟ ਹੋ ਸਕੇ।

 ਅਮਰੀਕਾ ਦੇ ਸ਼ਹਿਰ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤਇੱਥੋਂ ਤੱਕ ਕਿ ਪਰਿਵਾਰ ਉਸਦੇ ਵਿਆਹ ਬਾਰੇ ਵੀ ਸੋਚ ਰਿਹਾ ਸੀ।

ਨਿਊਯਾਰਕ 'ਚ ਟਰਾਲਾ ਚਲਾਉਂਦਾ ਜਗਜੀਤ ਗੁਰਦੁਆਰੇ ਮੱਥਾ ਟੇਕਣ ਜਾਣ ਲੱਗਿਆ ਜਦੋਂ ਉਸਦੇ ਛਾਤੀ 'ਚ ਦਰਦ ਹੋਣ ਕਾਰਨ ਉਸਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ।

ਮਾਪਿਆਂ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਗੇ ਵੀ ਦਰਖਾਸਤ ਕੀਤੀ ਗਈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਵਾਪਿਸ ਲਿਆਂਦਾ ਜਾਵੇ।

—PTC News

Related Post