ਕਿਸਾਨੀ ਸੰਘਰਸ਼ ਦੇ ਸਮਰਥਨ 'ਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੁੰ ਕੀਤੀ ਅਹਿਮ ਅਪੀਲ

By  Jagroop Kaur December 18th 2020 09:46 AM

ਨਿਊਯਾਰਕ : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਬਾਰਡਰਾਂ 'ਤੇ ਧਰਨੇ ਦੇ ਰਹੇ ਹਨ , ਇਸ ਸੰਘਰਸ਼ ਵਿਚ ਪੰਜਾਬ ਦਾ ਕਿਸਾਨ ਹੀ ਨਹੀਂ ਬਲਕਿ ਵੱਖ ਵੱਖ ਸੂਬਿਆਂ ਦੇ ਕਿਸਾਨ ਅਤੇ ਆਮ ਲੋਕ ਧਰਨੇ ਦੇ ਰਹੇ ਹਨ , ਉਥੇ ਹੀ ਵਿਦੇਸ਼ਾਂ ਵਿਚ ਵੱਸੇ ਪੰਜਾਬੀਆਂ ਵੱਲੋਂ ਵੀ ਇਸ ਰੋਹ ਦਾ ਸਮਰਥਨ ਕਰਦੇ ਹੋਏ ਕਿਸਾਨਾਂ ਦਾ ਸਾਥ ਦੇ ਰਹੇ ਹਨ।

ਅਜਿਹੇ ਵਿਚ ਨਿਊਯਾਰਕ ਤੋਂ ਸਮਰਥਨ ਦਿੰਦੇ ਹੋਏ ਵਰਲਡ ਸਿੱਖ ਪਾਰਲੀਮੈਂਟ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੁੰ ਪੰਜਾਬ ਦੀਆਂ ਜ਼ਮੀਨਾਂ ਦਾ ਇਕ ਸਾਲ ਦਾ ਠੇਕਾ ਕਾਸ਼ਤਕਾਰਾਂ ਕੋਲੋਂ ਨਾ ਲੈਣ ਦੀ ਅਪੀਲ ਕੀਤੀ ਹੈ।

Farmers Protest : Farmer leaders press conference at Singhu border

ਸਿੱਖ ਕੋਆਰਡੀਨੇਸ਼ਨ ਦੇ ਕੋਆਰਡੀਨੇਟਰ ਮੈਂਬਰਾਂ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਵੇਲੇ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਬਜ਼ੁਰਗ ,ਜਵਾਨ, ਮਾਤਾਵਾਂ ,ਭੈਣਾਂ, ਬੱਚੇ ਆਦਿ ਠੰਢ ਦੇ ਮੌਸਮ ਵਿਚ ਆਪਣੀ ਬੀਮਾਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਦਿੱਲ਼ੀ ਸੰਘਰਸ਼ ਵਿਚ ਡਟੇ ਹੋਏ ਹਨ। ਕਈ ਪਰਿਵਾਰ ਤਾਂ ਘਰਾਂ ਨੂੰ ਜਿੰਦਰੇ ਮਾਰ ਕੇ ਦਿੱਲ਼ੀ ਡੇਰੇ ਲਾਈ ਬੈਠੇ ਹਨ।2020 Indian farmers' protest - Wikipedia

ਇਹੋ ਜਿਹੇ ਹਾਲਾਤਾਂ ਵਿਚ ਅਸੀਂ ਆਪਣੇ ਕੌਂਮੀ ਫਰਜ਼ ਨੂੰ ਪਹਿਚਾਣਦੇ ਹੋਏ ਅਤੇ ਆਪਣੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਂਵਾਂ 'ਤੇ ਚੱਲਦਿਆਂ ਆਪਣੇ ਵਿਦੇਸ਼ੀ ਸਿੱਖ ਭਰਾਵਾਂ ਜਿਨ੍ਹਾਂ ਦੀ ਜ਼ਮੀਨਾਂ ਪੰਜਾਬ ਵਿਚ ਠੇਕੇ ’ਤੇ ਹਨ, ਨੂੰ ਅਪੀਲ ਕਰਦੇ ਹਾਂ ਕਿ ਉਹ ਇਕ ਸਾਲ ਦੇ ਠੇਕੇ ਦੀ ਰਕਮ ਸੰਘਰਸ਼ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਕੋਲੋ ਨਾ ਲੈਣ।

Farmers Protest: ASSOCHAM calls for early resolution of farmers' issues

ਇਸ ਨਾਲ ਜਿੱਥੇ ਉਨ੍ਹਾਂ ਦਾ ਆਰਥਿਕ ਭਾਰ ਹਲਕਾ ਹੋਵੇਗਾ, ਉਥੇ ਕੌਂਮੀ ਪਿਆਰ ਵਿਚ ਵੀ ਵਾਧਾ ਹੋਵੇਗਾ ਜੋ ਕਿ ਅੱਜ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਤੇ ਆਰਥਿਕਤਾ ਨੂੰ ਕਾਰਪੋਰੇਟ ਲੁਟੇਰਿਆਂ ਅਤੇ ਤਾਨਾਸ਼ਾਹੀ ਦਿੱਲੀ ਹਕੁਮਤ ਤੋਂ ਬਚਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਵਿੱਢਿਆ ਸੰਘਰਸ਼ ਸਹਿਜੇ ਸਹਿਜੇ ਸ਼ਾਂਤਮਈ ਇਨਕਲਾਬੀ ਲਹਿਰ ਦਾ ਰੂਪ ਧਾਰਣ ਕਰਦਾ ਜਾ ਰਿਹਾ ਹੈ।

ਪੰਜਾਬ ਦੇ ਕਿਸਾਨਾਂ ਨੇ ਬੇਇਨਸਾਫੀ ਦੇ ਖ਼ਿਲਾਫ਼ ਜਿਸ ਬੁੱਧੀਮਤਾ ਤੇ ‌ਦ੍ਰਿੜ੍ਹਤਾ ਨਾਲ ਸੰਘਰਸ਼ ਦੀ ਅਗਵਾਈ ਕੀਤੀ ਹੈ ਉਸ ਦੇ ਲਈ ਐਨ. ਆਰ. ਆਈ. ਭਾਈਚਾਰਾ ਉਨ੍ਹਾਂ ਨੂੰ ਵਧਾਈ ਦਿੰਦਾ ਹੈ। ਇਸ ਮੌਕੇ ਉਨ੍ਹਾਂ ਆਸ ਜਤਾਈ ਕਿ ਸਾਡੀ ਅਪੀਲ ’ਤੇ ਅਮਲ ਕਰਦਿਆਂ ਕਿਸਾਨ ਭਰਾਵਾਂ ਦਾ ਠੇਕਾ ਇਕ ਸਾਲ ਲਈ ਖ਼ਤਮ ਹੋਵੇਗਾ।

Related Post