ਗਾਂ ਦੇ ਐਂਟੀਬਾਡੀਜ਼ ਨਾਲ ਖ਼ਤਮ ਹੋਵੇਗਾ ਕੋਰੋਨਾ , ਅਮਰੀਕੀ ਕੰਪਨੀ ਨੇ ਲੱਭਿਆ ਨਵਾਂ ਇਲਾਜ , ਟੈਸਟਿੰਗ ਜਾਰੀ

By  Kaveri Joshi June 10th 2020 07:08 PM

ਅਮਰੀਕਾ- ਗਾਂ ਦੇ ਐਂਟੀਬਾਡੀਜ਼ ਨਾਲ ਖ਼ਤਮ ਹੋਵੇਗਾ ਕੋਰੋਨਾ , ਅਮਰੀਕੀ ਕੰਪਨੀ ਨੇ ਲੱਭਿਆ ਨਵਾਂ ਇਲਾਜ , ਟੈਸਟਿੰਗ ਜਾਰੀ : ਕੋਰੋਨਾਵਾਇਰਸ ਦੇ ਸੰਕਟ ਵਿਚਕਾਰ ਵਿਸ਼ਵ-ਭਰ 'ਚ ਵਿਗਿਆਨੀ ਕੋਰੋਨਾ ਦੇ ਖਾਤਮੇ ਲਈ ਦਵਾਈ ਦੀਆਂ ਖੋਜਾਂ 'ਚ ਜੁਟੇ ਹੋਏ ਹਨ , ਅਜਿਹੇ 'ਚ ਅਮਰੀਕੀ ਕੰਪਨੀ ਵੱਲੋਂ ਗਾਂ ਦੇ ਸਰੀਰ ਅੰਦਰ ਮੌਜੂਦ ਐਂਟੀਬਾਡੀਜ਼ ਦੀ ਵਰਤੋਂ ਨਾਲ ਕੋਰੋਨਾ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ ਗਿਆ ਹੈ।

https://media.ptcnews.tv/wp-content/uploads/2020/06/WhatsApp-Image-2020-06-10-at-7.02.59-PM.jpeg

ਦੱਸ ਦੇਈਏ ਕਿ ਅਮਰੀਕਾ ਦੀ ਇਕ ਬਾਇਓਟੈੱਕ ਕੰਪਨੀ ਸੈਬ ਬਾਇਓਥੈਰਾਪਿਊਟਿਕਸ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਗਾਂ ਦੇ ਐਂਟੀਬਾਡੀਜ਼ ਨਾਲ ਕੋਰੋਨਾ ਦਾ ਖ਼ਾਤਮਾ ਕੀਤਾ ਜਾਵੇਗਾ। ਕੰਪਨੀ ਜਲਦ ਹੀ ਇਸਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਜਾ ਰਹੀ ਹੈ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਵਿਚ ਛੂਤ ਦੀਆਂ ਬੀਮਾਰੀਆਂ ਦੇ ਡਾਕਟਰ ਅਮੇਸ਼ ਅਦਾਲੱਜਾ ਨੇ ਕਿਹਾ ਕਿ ਇਹ ਦਾਅਵਾ ਬਹੁਤ ਸਕਾਰਾਤਮਕ, ਭਰੋਸੇਮੰਦ ਅਤੇ ਆਸ਼ਾ ਜਗਾਉਣ ਵਾਲਾ ਹੈ। ਅਮੇਸ਼ ਅਦਾਲੱਜਾ ਨੇ ਕਿਹਾ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਸਮੇਂ ਦੀ ਮੰਗ ਹੈ ਕਿ ਸਾਡੇ ਕੋਲ ਵੱਖ-ਵੱਖ ਹਥਿਆਰ ਮੌਜੂਦ ਹੋਣ।

ਗ਼ੌਰਤਲਬ ਹੈ ਕਿ ਐਂਟੀਬਾਡੀ ਤਿਆਰ ਕਰਨ ਦੇ ਲਈ ਉਪਯੋਗ ਕੀਤੀ ਗਾਂ ਅੰਦਰ ਜੈਨੇਟਿਕ ਬਦਲਾਵ ਕੀਤਾ ਗਿਆ ਹੈ। ਕੰਪਨੀ ਹੁਣ ਗਾਂ ਤੋਂ ਤਿਆਰ ਕੀਤੀ ਗਈ ਐਂਟੀਬਾਡੀ ਦੀ ਟੈਸਟਿੰਗ ਸ਼ੁਰੂ ਕਰੇਗੀ। ਵਿਗਿਆਨੀਆਂ ਅਨੁਸਾਰ ਗਾਂ ਤੇ ਸਰੀਰ 'ਚ ਇੱਕ ਮਹੀਨੇ 'ਚ ਇਹ ਐਂਟੀਬਾਡੀ ਤਿਆਰ ਹੁੰਦੀ ਹੈ । ਵੱਡੀ ਮਾਤਰਾ 'ਚ ਬਣੀਆਂ ਇਹਨਾਂ ਐਂਟੀਬਾਡੀਜ਼ ਨਾਲ ਸੈਂਕੜੇ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ ।

https://media.ptcnews.tv/wp-content/uploads/2020/06/WhatsApp-Image-2020-06-10-at-7.03.41-PM.jpeg

SAb Biotherapeutics ਦੇ ਸੀਈਓ ਸੀਈਓ ਐਡੀ ਸੁਲੀਵਨ ਅਨੁਸਾਰ ਗਾਂ ਐਂਟੀਬਾਡੀ ਦੀ ਫੈਕਟਰੀ ਦੇ ਸਮਾਨ ਹਨ । ਇਸਦੇ ਸਰੀਰ 'ਚ ਬਾਕੀ ਛੋਟੇ ਜੀਵਾਂ ਨਾਲੋਂ ਵੱਧ ਮਾਤਰਾ 'ਚ ਲਹੂ ਹੁੰਦਾ ਹੈ । ਇਸਦੇ ਖੂਨ ਦੀ ਤੁਲਨਾ 'ਚ ਦੂਸਰੇ ਜੀਵਾੰ ਨਾਲੋਂ ਵੱਧ ਐਂਟੀਬਾਡੀ ਹੁੰਦੇ ਹਨ । ਇਸਦੇ ਇਲਾਵਾ ਗਾਂ ਅਨੇਕਾਂ ਕਿਸਮਾਂ ਦੇ ਪਾਲੀਕਲੋਨਲ ਐਂਟੀਬਾਡੀਜ਼ ਵੀ ਵਿਕਸਿਤ ਕਰਨ ਦੀ ਸਮਰੱਥਾ ਰੱਖਦੀ ਹੈ , ਜਿਸਦੇ ਨਾਲ ਵਾਇਰਸ ਦੇ ਅਲੱਗ-ਅਲੱਗ ਭਾਗਾਂ 'ਤੇ ਹਮਲਾ ਹੁੰਦਾ ਹੈ ਅਤੇ ਉਹਨਾਂ ਦਾ ਖ਼ਾਤਮਾ ਹੋ ਸਕਦਾ ਹੈ ।

ਮਿਲੀ ਜਾਣਕਾਰੀ ਮੁਤਾਬਿਕ ਪਲਾਜ਼ਮਾ ਥੈਰੇਪੀ ਦੀ ਤੁਲਨਾ 'ਚ ਗਾਂ ਦਾ ਐਂਟੀਬਾਡੀਜ਼ 4 ਗੁਣਾਂ ਵੱਧ ਕਾਰਗਰ ਸਿੱਧ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਐਂਟੀਬਾਡੀਜ਼ ਅਤੇ ਪਲਾਜ਼ਮਾ ਥੈਰੇਪੀ ਦੇ ਨਾਲ ਹੋਰ ਕਈ ਤਰੀਕਿਆਂ ਵਰਤੇ ਜਾ ਰਹੇ ਹਨ , ਅਜਿਹੇ 'ਚ ਅਮਰੀਕੀ ਕੰਪਨੀ ਵੱਲੋਂ ਗਾਂ ਦੇ ਐਂਟੀਬਾਡੀਜ਼ ਨਾਲ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਅਤੇ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਦਾ ਦਾਅਵਾ ਲੋਕਾਂ ਲਈ ਉਮੀਦ ਦੀ ਨਵੀਂ ਕਿਰਨ ਹੈ । ਇਸ ਨਵੇਂ ਵਿਕਲਪ ਲਈ ਕੰਪਨੀ ਵੱਲੋਂ ਟੈਸਟਿੰਗ ਸ਼ੁਰੂ ਕੀਤੀ ਜਾ ਚੁੱਕੀ ਹੈ ਜਦਕਿ ਕਲੀਨੀਕਲ ਟੈਸਟਿੰਗ ਜਲਦ ਸ਼ੁਰੂ ਕੀਤੇ ਜਾਣ ਦਾ ਅਨੁਮਾਨ ਹੈ।

Related Post