ਅਮਿਤ ਸ਼ਾਹ ਬੋਲੇ - 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ 'ਚ 300 ਤੋਂ ਵੱਧ ਸੀਟਾਂ ਜਿੱਤਾਂਗੇ

By  Shanker Badra December 17th 2021 05:17 PM

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਲਖਨਊ 'ਚ ਨਿਸ਼ਾਦ ਸਮਾਜ ਦੀ 'ਸਰਕਾਰ ਬਣਾਓ, ਅਧਿਕਾਰ ਪਾਓ' ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ 300 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ। ਇੰਨਾ ਹੀ ਨਹੀਂ ਅਮਿਤ ਸ਼ਾਹ ਨੇ ਸਪਾ, ਬਸਪਾ ਅਤੇ ਕਾਂਗਰਸ 'ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਹੈ।

ਅਮਿਤ ਸ਼ਾਹ ਬੋਲੇ - 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ 'ਚ 300 ਤੋਂ ਵੱਧ ਸੀਟਾਂ ਜਿੱਤਾਂਗੇ

ਅਮਿਤ ਸ਼ਾਹ ਨੇ ਕਿਹਾ, 'ਅਸੀਂ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਵਿੱਚ 300 ਤੋਂ ਵੱਧ ਸੀਟਾਂ ਜਿੱਤਾਂਗੇ। ਸਪਾ, ਬਸਪਾ, ਕਾਂਗਰਸ ਨੇ ਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਸਾਲਾਂ ਤੱਕ ਰਾਜ ਕੀਤਾ ਪਰ ਗਰੀਬਾਂ ਦੇ ਘਰ ਨਾ ਤਾਂ ਰਸੋਈ ਗੈਸ ਪਹੁੰਚੀ ਅਤੇ ਨਾ ਹੀ ਪਖਾਨੇ। ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਸਪਾ, ਬਸਪਾ, ਕਾਂਗਰਸ ਨੇ ਦੇਸ਼ ਅਤੇ ਸੂਬੇ 'ਤੇ ਕਈ ਸਾਲਾਂ ਤੱਕ ਰਾਜ ਕੀਤਾ, ਤੁਹਾਨੂੰ ਕੀ ਦਿੱਤਾ ?

ਅਮਿਤ ਸ਼ਾਹ ਬੋਲੇ - 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ 'ਚ 300 ਤੋਂ ਵੱਧ ਸੀਟਾਂ ਜਿੱਤਾਂਗੇ

ਮੋਦੀ ਸਰਕਾਰ ਨੇ ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਗੈਸ , ਟਾਇਲਟ, ਮਕਾਨ, ਸਿਹਤ ਬੀਮਾ ਵਰਗੀਆਂ ਕਈ ਸਹੂਲਤਾਂ ਦਿੱਤੀਆਂ ਹਨ। ਅਮਿਤ ਸ਼ਾਹ ਨੇ ਕਿਹਾ ਕਿ ਜਿਸ ਰਾਜ ਵਿੱਚ ਮਾਫੀਆ ਅਤੇ ਗੁੰਡੇ ਰਾਜ ਕਰਦੇ ਹਨ, ਉੱਥੇ ਗਰੀਬਾਂ ਦਾ ਕਦੇ ਵਿਕਾਸ ਨਹੀਂ ਹੁੰਦਾ। ਗਰੀਬਾਂ ਦਾ ਵਿਕਾਸ ਉਦੋਂ ਹੁੰਦਾ ਹੈ ਜਦੋਂ ਕਾਨੂੰਨ ਦਾ ਰਾਜ ਹੋਵੇ। ਸਪਾ-ਬਸਪਾ ਸਰਕਾਰਾਂ ਮਾਫੀਆ ਨੂੰ ਸੁਰੱਖਿਆ ਦਿੰਦੀਆਂ ਸਨ। ਯੋਗੀ ਸਰਕਾਰ 'ਚ ਸਾਰੇ ਮਾਫੀਆ ਭੱਜ ਗਏ ਹਨ।

ਅਮਿਤ ਸ਼ਾਹ ਬੋਲੇ - 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ 'ਚ 300 ਤੋਂ ਵੱਧ ਸੀਟਾਂ ਜਿੱਤਾਂਗੇ

ਉਨ੍ਹਾਂ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ ਵਿੱਚ ਸਪਾ, ਬਸਪਾ ਦੀਆਂ ਸਰਕਾਰਾਂ ਬਣੀਆਂ ਤਾਂ ਉਨ੍ਹਾਂ ਨੇ ਆਪਣੀ ਜਾਤ ਦੇ ਲੋਕਾਂ ਲਈ ਹੀ ਕੰਮ ਕੀਤਾ। ਨਰਿੰਦਰ ਮੋਦੀ ਨੇ ਸਾਰੀਆਂ ਪਛੜੀਆਂ ਜਾਤਾਂ, ਸਾਰੇ ਗਰੀਬਾਂ ਦੇ ਹਿੱਤ ਵਿੱਚ ਕੰਮ ਕੀਤਾ। ਸਾਲਾਂ ਤੋਂ ਵੱਖਰਾ ਮੰਤਰਾਲਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। 2019 ਵਿੱਚ ਮੋਦੀ ਜੀ ਨੇ ਪੱਛੜੇ ਸਮਾਜ ਲਈ ਇੱਕ ਵੱਖਰਾ ਮੰਤਰਾਲਾ ਬਣਾ ਕੇ ਉਸ ਮੰਗ ਨੂੰ ਪੂਰਾ ਕੀਤਾ।

-PTCNews

Related Post