ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦਾ ਸੰਭਾਲਿਆ ਅਹੁਦਾ , ਪ੍ਰਧਾਨ ਮੰਤਰੀ ਤੋਂ ਬਾਅਦ ਇਹ ਅਹੁਦਾ ਮਹੱਤਵਪੂਰਨ

By  Shanker Badra June 1st 2019 03:49 PM

ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦਾ ਸੰਭਾਲਿਆ ਅਹੁਦਾ , ਪ੍ਰਧਾਨ ਮੰਤਰੀ ਤੋਂ ਬਾਅਦ ਇਹ ਅਹੁਦਾ ਮਹੱਤਵਪੂਰਨ:ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।ਗ੍ਰਹਿ ਮੰਤਰੀ ਅਮਿਤ ਸ਼ਾਹ ਥੋੜ੍ਹੀ ਦੇਰ 'ਚ ਗ੍ਰਹਿ ਮੰਤਰਾਲੇ ਦੇ ਅਫਸਰਾਂ ਨਾਲ ਮੀਟਿੰਗ ਕਰਨਗੇ।ਇਸ ਮੌਕੇ ਗ੍ਰਹਿ ਮੰਤਰਾਲੇ ਦੇ ਦਫ਼ਤਰ ਨੂੰ ਕਾਫੀ ਸਜਾਇਆ ਗਿਆ ਸੀ ਅਤੇ ਸਾਰੇ ਅਧਿਕਾਰੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਹੈ।ਇਸ ਦੌਰਾਨ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅਤੇ ਜੀ. ਕਿਸ਼ਨ ਰੈੱਡੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। [caption id="attachment_302412" align="aligncenter" width="300"]Amit Shah takes charge as the Union Home Minister ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦਾ ਸੰਭਾਲਿਆ ਅਹੁਦਾ , ਪ੍ਰਧਾਨ ਮੰਤਰੀ ਤੋਂ ਬਾਅਦ ਇਹ ਅਹੁਦਾ ਮਹੱਤਵਪੂਰਨ[/caption] ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਤੋਂ ਬਾਅਦ ਦੂਜੇ ਨੰਬਰ ਦਾ ਮਹੱਤਵਪੂਰਨ ਅਹੁਦਾ ਮੰਨਿਆ ਜਾਂਦਾ ਹੈ ਅਤੇ ਮੋਦੀ ਨੇ ਇਹ ਅਹੁਦਾ ਅਮਿਤ ਸ਼ਾਹ ਨੂੰ ਸੌਂਪਿਆ ਹੈ।ਅਮਿਤ ਸ਼ਾਹ ਤੋਂ ਪਹਿਲਾਂ ਪਿਛਲੀ ਸਰਕਾਰ 'ਚ ਇਹ ਮੰਤਰਾਲਾ ਰਾਜਨਾਥ ਸਿੰਘ ਸੰਭਾਲ ਰਹੇ ਸਨ।ਇਸ ਵਾਰ ਰਾਜਨਾਥ ਨੂੰ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। [caption id="attachment_302413" align="aligncenter" width="300"]Amit Shah takes charge as the Union Home Minister ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦਾ ਸੰਭਾਲਿਆ ਅਹੁਦਾ , ਪ੍ਰਧਾਨ ਮੰਤਰੀ ਤੋਂ ਬਾਅਦ ਇਹ ਅਹੁਦਾ ਮਹੱਤਵਪੂਰਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਵਜੋਂ ਸੰਭਾਲਿਆ ਅਹੁਦਾ , ਤਿੰਨਾਂ ਫੌਜਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਭਾਗਾਂ ਦੀ ਵੰਡ ਕੀਤੀ, ਜਿਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ , ਰਾਜਨਾਥ ਨੂੰ ਰੱਖਿਆ ਮੰਤਰੀ , ਸੀਤਾਰਮਣ ਨੂੰ ਵਿੱਤ ਮੰਤਰੀ ਅਤੇ ਐੱਸ ਜੈਸ਼ੰਕਰ ਵਿਦੇਸ਼ ਮੰਤਰੀ ,ਨਿਤਿਨ ਗਡਕਰੀ ਨੂੰ ਸੜਕ ਆਵਾਜਾਈ ਰਾਜਮਾਰਗ ਅਤੇ ਸਮ੍ਰਿਤੀ ਈਰਾਨੀ ਨੂੰ ਔਰਤ ਤੇ ਬਾਲ ਵਿਕਾਸ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਹੈ। -PTCNews

Related Post