ਹਲਕਾ ਅਮਲੋਹ 'ਚ ਕਾਂਗਰਸ ਦੀ ਸ਼ਹਿ 'ਤੇ ਪ੍ਰਸ਼ਾਸਨਿਕ ਅਧਿਕਾਰੀ ਲੋਕਤੰਤਰ ਦੀਆਂ ਉਡਾ ਰਹੇ ਨੇ ਧੱਜੀਆਂ: ਰਾਜੂ ਖੰਨਾ

By  Jashan A October 11th 2019 05:25 PM

ਹਲਕਾ ਅਮਲੋਹ 'ਚ ਕਾਂਗਰਸ ਦੀ ਸ਼ਹਿ 'ਤੇ ਪ੍ਰਸ਼ਾਸਨਿਕ ਅਧਿਕਾਰੀ ਲੋਕਤੰਤਰ ਦੀਆਂ ਉਡਾ ਰਹੇ ਨੇ ਧੱਜੀਆਂ: ਰਾਜੂ ਖੰਨਾ,ਅਮਲੋਹ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਮਲੋਹ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੋਆਪ੍ਰੇਟਿਵ ਸੁਸਾਇਟੀ ਜੱਸੜਾ ਦੇ 11 ਡਾਇਰੈਕਟਰਾਂ ਦੀ ਚੋਣ 'ਚ ਅਕਾਲੀ ਦਲ ਦੇ 6 ਉਮੀਦਵਾਰਾਂ ਕਾਗਜ ਰੱਦ ਕਰਵਾਉਣ ਤੇ 2 ਉਮੀਦਵਾਰਾਂ ਦੀਆਂ ਫਾਇਲਾਂ ਕੋ-ਆਪਿਰੇਟਿਵ ਅਧਿਕਾਰੀਆਂ ਵੱਲੋਂ ਨਾ ਫੜਨ ਦੇ ਲਾਏ ਦੋਸ਼ ਲਗਾਏ ਹਨ।

Sadਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਹਲਕਾ ਅਮਲੋਹ 'ਚ ਕਾਂਗਰਸ ਸਰਕਾਰ ਵੱਲੋਂ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀਆਂ, ਝੂਠੇ ਪਰਚੇ ਦਰਜ ਅਤੇ ਆਪਣੀ ਹਾਰ ਨੂੰ ਦੇਖਦੇ ਹੋਏ ਅਕਾਲੀ ਉਮੀਦਵਾਰਾਂ ਦੇ ਕਾਗਜ ਰੱਦ ਕਰਵਾਏ ਜਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਹੋਰ ਪੜ੍ਹੋ:ਹਲਕਾ ਅਮਲੋਹ ਅੰਦਰ ਕਾਗਰਸ ਪਾਰਟੀ ਨਹੀਂ ,ਸਗੋਂ ਪੁਲਿਸ ਪਾਰਟੀ ਲੜ ਰਹੀ ਹੈ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ - ਰਾਜੂ ਖੰਨਾ 

Sadਰਾਜੂ ਖੰਨਾ ਨੇ ਕਿਹਾ ਹਲਕਾ ਵਿਧਾਇਕ ਦੇ ਇਸ਼ਾਰੇ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਲੋਕਤੰਤਰ ਦੀਆਂ ਧੱਜੀਆਂ ਉਡਾਈਆ ਜਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਉਨ੍ਹਾਂ ਹਲਕੇ ਅੰਦਰ ਪਿੰਡਾਂ ਦੇ ਟੋਭਿਆ ਵਿੱਚ ਕਾਂਗਰਸੀ ਸਰਪੰਚਾਂ ਵੱਲੋਂ ਹਲਕਾ ਵਿਧਾਇਕ ਦੀ ਸ਼ੈਅ ਤੇ ਵੱਡੀ ਪੱਧਰ ਤੇ ਮਾਇਨਿੰਗ ਕਰਕੇ ਰੇਤਾ ਵੇਚਣ ਦੇ ਵੀ ਦੋਸ਼ ਲਗਾਏ ਹਨ।

-PTC News

Related Post