ਦੁਨੀਆ ਦੇ 'ਸਭ ਤੋਂ ਗੰਦੇ' ਆਦਮੀ ਅਮੋ ਹਾਜੀ ਦਾ 94 ਸਾਲ ਦੀ ਉਮਰ 'ਚ ਦੇਹਾਂਤ

By  Ravinder Singh October 25th 2022 06:41 PM

ਈਰਾਨ : ਦੁਨੀਆ ਦਾ 'ਸਭ ਤੋਂ ਗੰਦਾ' ਆਦਮੀ ਵਜੋਂ ਜਾਣੇ ਜਾਂਦੇ ਅਮੋ ਹਾਜੀ (Amou Haji) ਦੀ 94 ਸਾਲ ਦੀ ਉਮਰ 'ਚ ਮੌਤ ਹੋ ਗਈ। ਅਜੋ ਹਾਜੀ ਦੀ ਮੌਤ ਐਤਵਾਰ ਨੂੰ ਫਾਰਸ ਦੇ ਦੱਖਣੀ ਪ੍ਰਾਂਤ ਦੇ ਦੇਜਗਾਹ ਪਿੰਡ 'ਚ ਹੋਈ। ਸਰਕਾਰੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਈਰਾਨੀ ਵਿਅਕਤੀ ਲਗਭਗ 65 ਸਾਲ ਤੋਂ ਅਜੇ ਤਕ ਕਦੇ ਨਹਾਇਆ ਨਹੀਂ ਸੀ।

ਦੁਨੀਆ ਦੇ 'ਸਭ ਤੋਂ ਗੰਦੇ' ਆਦਮੀ ਅਮੋ ਹਾਜੀ ਦਾ 94 ਸਾਲ ਦੀ ਉਮਰ 'ਚ ਦੇਹਾਂਤਅਮੋ ਹਾਜੀ ਨੇ ਅੱਧੀ ਸਦੀ ਤੋਂ ਵੱਧ ਦੇ ਸਮੇਂ ਤੋਂ ਕਦੇ ਹੱਥ ਵੀ ਧੋਤੇ ਨਹੀਂ ਸਨ ਤੇ ਉਸ ਦਾ ਵਿਆਹ ਵੀ ਨਹੀਂ ਸੀ ਹੋਇਆ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਹਾਜੀ ਜਿਸ ਨੂੰ ‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ਦਾ ਟਾਈਟਲ ਮਿਲਿਆ ਹੋਇਆ ਸੀ, ਉਹ 'ਬਿਮਾਰ ਹੋਣ ਦੇ ਡਰ' ਕਾਰਨ ਇਸ਼ਨਾਨ ਕਰਨ ਤੋਂ ਪਰਹੇਜ਼ ਕਰਦਾ ਸੀ। ਉਸ ਨੂੰ ਲੱਗਦਾ ਸੀ ਕਿ ਜੇ ਉਸ ਨੇ ਪਾਣੀ ਦੀ ਵਰਤੋਂ ਕਰ ਲਈ ਤਾਂ ਉਹ ਬਿਮਾਰ ਹੋ ਜਾਵੇਗਾ ਪਰ ਪਹਿਲੀ ਵਾਰ ਕੁਝ ਮਹੀਨੇ ਪਹਿਲਾਂ ਪਿੰਡ ਵਾਲਿਆਂ ਨੇ ਉਸ ਨੂੰ ਨਹਾਉਣ ਲਈ ਧੱਕੇ ਨਾਲ ਬਾਥਰੂਮ 'ਚ ਵਾੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਈਰਾਨੀ ਮੀਡੀਆ ਮੁਤਾਬਕ 2013 'ਚ ਅਮੋ ਹਾਜੀ ਦੀ ਜ਼ਿੰਦਗੀ 'ਤੇ ''ਦ ਸਟ੍ਰੇਂਜ ਲਾਈਫ ਆਫ ਅਮੋ ਹਾਜੀ'' ਨਾਂ ਦੀ ਛੋਟੀ ਦਸਤਾਵੇਜ਼ੀ ਫਿਲਮ ਵੀ ਬਣੀ ਸੀ।

ਇਹ ਵੀ ਪੜ੍ਹੋ : ਦੀਵਾਲੀ 'ਤੇ ਇਸ ਵਾਰ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਘਟਿਆ : ਮੀਤ ਹੇਅਰ

ਰਿਪੋਰਟਾਂ ਮੁਤਾਬਕ ਅਮੋ ਹਾਜੀ ਪਾਣੀ ਤੋਂ ਡਰਦੇ ਸਨ। ਇਸ ਦੇ ਨਾਲ ਹੀ ਹਾਜੀ ਨੂੰ ਇਹ ਵੀ ਲੱਗਾ ਕਿ ਜੇਕਰ ਉਹ ਇਸ਼ਨਾਨ ਕਰ ਲਵੇ ਤਾਂ ਉਹ ਗੰਭੀਰ ਰੂਪ ਵਿਚ ਬਿਮਾਰ ਹੋ ਜਾਵੇਗਾ। ਹਾਜੀ ਦਾ ਮੰਨਣਾ ਸੀ ਕਿ ਸਫਾਈ ਉਸਨੂੰ ਬੀਮਾਰ ਕਰ ਦੇਵੇਗੀ। ਇੰਨਾ ਹੀ ਨਹੀਂ, ਅਮੋ ਹਾਜੀ ਨੂੰ ਜਾਨਵਰਾਂ ਦਾ ਗੰਦਾ ਮਾਸ ਖਾਣਾ ਪਸੰਦ ਸੀ। ਇਸ ਤੋਂ ਇਲਾਵਾ ਅਮੋ ਹਾਜੀ ਇਕੱਠੇ ਪੰਜ ਸਿਗਰਟਾਂ ਜਲਾ ਕੇ ਪੀਂਦਾ ਸੀ।

-PTC News

Related Post