Hug Day 2023: ਹੱਗ ਡੇ ’ਤੇ ਆਪਣੇ ਕਿਸੇ ਖ਼ਾਸ ਨੂੰ ਇੰਝ ਕਰਵਾਓ ਸਪੈਸ਼ਲ ਫੀਲ, ਇਹ ਹੋਣਗੇ ਫਾਇਦੇ
ਵੈਲੇਨਟਾਈਨ ਵੀਕ ਦੇ ਛੇਵੇਂ ਦਿਨ ਯਾਨੀ ਅੱਜ 12 ਫਰਵਰੀ ਨੂੰ ਹੱਗ ਡੇ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਆਪਣੇ ਦੋਸਤਾਂ ਅਤੇ ਸਾਥੀਆਂ ਨੂੰ ਗਲੇ ਲਗਾਉਂਦੇ ਹਨ।
Hug Day 2023: ਵੈਲੇਨਟਾਈਨ ਵੀਕ ਦੇ ਛੇਵੇਂ ਦਿਨ ਯਾਨੀ ਅੱਜ 12 ਫਰਵਰੀ ਨੂੰ ਹੱਗ ਡੇ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਆਪਣੇ ਦੋਸਤਾਂ ਅਤੇ ਸਾਥੀਆਂ ਨੂੰ ਗਲੇ ਲਗਾਉਂਦੇ ਹਨ। ਆਪਣੇ ਸਾਥੀ ਜਾਂ ਦੋਸਤ ਨਾਲ ਜੱਫੀ ਪਾਉਣਾ ਦੁਨੀਆ ਦੀ ਸਭ ਤੋਂ ਵਧੀਆ ਭਾਵਨਾਵਾਂ ਵਿੱਚੋਂ ਇੱਕ ਹੈ। ਇੱਕ ਜਾਦੂਈ ਜੱਫੀ ਦਿਨ ਭਰ ਦੀ ਸਾਰੀ ਥਕਾਵਟ ਨੂੰ ਦੂਰ ਕਰ ਸਕਦੀ ਹੈ। ਤੁਸੀਂ ਇਸ ਖਾਸ ਦਿਨ 'ਤੇ ਆਪਣੇ ਦੋਸਤ ਜਾਂ ਸਾਥੀ ਨੂੰ ਵਿਸ਼ੇਸ਼ ਸੰਦੇਸ਼, ਸ਼ੁਭਕਾਮਨਾਵਾਂ ਭੇਜ ਸਕਦੇ ਹੋ।
1. ਮੈਨੂੰ ਤੁਹਾਡੀਆਂ ਬਾਹਾਂ ਵਿੱਚ ਬਿਖਰ ਜਾਣ ਦਿਓ
ਸਾਹਾਂ ਵਿੱਚ ਮਹਿਕ ਆਉਣ ਦਿਓ
ਦਿਲ ਦੀ ਮਚਲਦਾ ਅਤੇ ਸਾਹ ਰੁਕ ਜਾਂਦੀ ਹੈ
ਹੁਣ ਤਾਂ ਸੀਨੇ ’ਚ ਅੱਜ ਮੈਨੂੰ ਉਤਰ ਜਾਣ ਦਿਓ
2. ਮੇਰੀ ਜ਼ਿੰਦਗੀ ਮੇਰੀ ਜਾਨ ਹੋ ਤੁਸੀਂ
ਮੇਰੇ ਸੁਕੂਨ ਦਾ ਦੂਜਾ ਨਾਂ ਹੋ ਤੁਸੀਂ
3. ਸੁਣਿਆ ਹੈ...ਹੱਗ ਡੇ ’ਤੇ
ਆਪਣੇ ਪਿਆਰ ਨਾਲ ਘੁੱਟ ਕੇ ਗੱਲ ਲੱਗ ਕੇ
ਉਸਦਾ ਹਾਲ ਚਾਲ ਪੁੱਛਿਆ ਜਾਂਦਾ ਹੈ...ਤਾਂ ਫਿਰ Dear
ਕਦੋਂ ਆ ਰਹੇ ਸਾਡਾ ਹਾਲ ਪੁੱਛਣ ਦੇ ਲਈ
4. ਇੱਕ ਵਾਰ ਤਾਂ ਤੁਸੀਂ ਸੀਨੇ ਨਾਲ ਲਗਾ ਲਓ
ਆਪਣੇ ਦਿਨ ਦੇ ਵੀ ਸਾਰੇ ਅਰਮਾਨ ਸਜਾ ਲਓ
ਕਦੋਂ ਤੋਂ ਹੈ ਤੜਪ ਤੁਹਾਨੂੰ ਆਪਣਾ ਬਣਾਉਣ ਦੀ
ਅੱਜ ਤਾਂ ਮੌਕਾ ਹੈ ਮੈਨੂੰ ਆਪਣੇ ਕੋਲ ਬੁਲਾ ਲਓ
ਜਫ਼ੀ ਨਾਲ ਜਿੱਥੇ ਰਿਸ਼ਤਾ ਕਾਫੀ ਮਜ਼ਬੂਤ ਹੁੰਦਾ ਹੈ ਉੱਥੇ ਹੀ ਦੂਜੇ ਪਾਸੇ ਇਸਦੇ ਦੇ ਮੈਡੀਕਲ ਫਾਇਦੇ ਵੀ ਸਾਹਮਣੇ ਆਏ ਹਨ। ਮਾਹਰਾਂ ਦੀ ਮੰਨੀਏ ਤਾਂ ਜੇਕਰ ਤੁਹਾਡਾ ਮੂਡ ਠੀਕ ਨਹੀਂ ਹੈ ਜਾਂ ਫਿਰ ਕਿਸੇ ਗੱਲ ਤੋਂ ਪਰੇਸ਼ਾਨ ਹੋ ਤਾਂ ਜੇਕਰ ਤੁਸੀਂ ਇਸ ਸਮੇਂ ਆਪਣੇ ਕਿਸੇ ਖਾ਼ਸ ਦੋਸਤ ਜਾਂ ਫਿਰ ਪਾਰਟਨਰ ਨੂੰ ਜੱਫੀ ਪਾਉਂਦੇ ਹੋਏ ਤਾਂ ਤੁਹਾਨੂੰ ਇਸ ਦੌਰਾਨ ਕਾਫੀ ਰਾਹਤ ਮਹਿਸੂਸ ਹੋ ਸਕਦੀ ਹੈ।
ਤਣਾਅ ਤੋਂ ਮਿਲ ਦੀ ਮੁਕਤੀ ਤੇ ਮਾਨਸਿਕ ਸਿਹਤ ਹੁੰਦੀ ਹੈ ਬਿਹਤਰ
ਮਾਹਰਾਂ ਦੀ ਮੰਨੀਏ ਤਾਂ ਜੇਕਰ ਤੁਸੀਂ ਆਪਣੇ ਕਿਸੇ ਖ਼ਾਸ ਨੂੰ ਜੱਫੀ ਪਾਉਂਦੇ ਹੋ ਤਾਂ ਇਸ ਦੌਰਾਨ ਤੁਹਾਨੂੰ ਹੋ ਰਹੇ ਤਣਾਅ ਤੋਂ ਵੀ ਰਾਹਤ ਮਿਲਦੀ ਹੈ। ਨਾਲ ਹੀ ਨਵੀਂ ਊਰਜਾ ਵੀ ਮਿਲਦੀ ਹੈ। ਇਸ ਤੋਂ ਇਲਾਵਾ ਆਪਣਾ ਪਿਆਰ ਜ਼ਾਹਿਰ ਕਰਨ ਦੇ ਲਈ ਸਿਰਫ ਹੱਗ ਡੇ ’ਤੇ ਗਲੇ ਨਾ ਲਗਾਓ ਬਲਕਿ ਹਰ ਰੋਜ਼ ਜੱਫੀ ਪਾਉਣ ਦੀ ਕੋਸ਼ਿਸ਼ ਕਰੋ। ਕਿਉਂਕਿ ਇਸ ਨਾਲ ਇੱਕ ਆਕਸੀਟੋਸਿਨ ਨਾਂ ਦਾ ਹਾਰਮੋਨ ਪੈਦਾ ਹੁੰਦਾ ਹੈ ਜੋ ਕਿ ਤੁਹਾਡੀ ਯਾਦਸ਼ਾਤ ਨੂੰ ਸੁਧਾਰਦਾ ਹੈ ਅਤੇ ਮਾਨਸਿਕ ਸਿਹਤ ਵੀ ਬਿਹਤਰ ਹੁੰਦੀ ਹੈ।
ਇਹ ਵੀ ਪੜ੍ਹੋ: ਤੁਰਕੀ ’ਚ ਭੂਚਾਲ ਦੀ ਤਬਾਹੀ ਵਿਚਾਲੇ ਵਧੀਆਂ ਲੁੱਟਖੋਹ ਦੀਆਂ ਘਟਨਾਵਾਂ, 48 ਲੋਕ ਗ੍ਰਿਫਤਾਰ