ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਮੌਤਾਂ ,ਬਿਨ੍ਹਾਂ ਪੋਸਟਮਾਰਟਮ ਹੀ ਕੀਤਾ ਸਸਕਾਰ

By  Shanker Badra July 31st 2020 12:12 PM -- Updated: July 31st 2020 12:13 PM

ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਮੌਤਾਂ ,ਬਿਨ੍ਹਾਂ ਪੋਸਟਮਾਰਟਮ ਹੀ ਕੀਤਾ ਸਸਕਾਰ: ਟਾਂਗਰਾ : ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਦੀ ਗਿਣਤੀ 7 ਹੋ ਗਈ ਹੈ। ਇੱਕ ਦੀ ਹਾਲਤ ਗੰਭੀਰ ਹੈ। ਇਸ ਮਾਮਲੇ ਵਿਚ ਵੱਡੀ ਲਾਪਰਵਾਹੀ ਉਸ ਸਮੇਂ ਸਾਹਮਣੇ ਆਈ , ਜਦੋਂ ਮ੍ਰਿਤਕਾਂ ਦਾ ਪੋਸਟਮਾਰਟਮ ਹੋਣ ਤੋਂ ਪਹਿਲਾਂ ਹੀ ਸਾਰੀ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। [caption id="attachment_421612" align="aligncenter" width="259"] ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਮੌਤਾਂ , ਬਿਨ੍ਹਾਂ ਪੋਸਟਮਾਰਟਮ ਹੀ ਕੀਤਾ ਸਸਕਾਰ[/caption] ਪੀੜਤ ਪਰਵਾਰਾਂ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਪਿੰਡ ਦੀ ਹੀ ਇੱਕ ਔਰਤ ਕੋਲੋਂ ਦੇਸੀ ਸ਼ਰਾਬ ਖਰੀਦ ਕੇ ਪੀਤੀ ਸੀ, ਜਿਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਦੀ ਹਾਲਤ ਖਰਾਬ ਹੋਈ। ਮ੍ਰਿਤਕਾਂ ਵਿਚ ਦਿਵਯਾਂਗ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਦਲਬੀਰ ਸਿੰਘ, ਮੰਗਲ ਸਿੰਘ, ਕਸ਼ਮੀਰ ਸਿੰਘ, ਹਰਪਾਲ ਸਿੰਘ ਕਾਲਾ ਨਿਵਾਸੀ ਪਿੰਡ ਮੁੱਛਲ ਅਤੇ ਬਲਦੇਵ ਸਿੰਘ ਨਿਵਾਸੀ ਟਾਂਗਰਾ ਸ਼ਾਮਲ ਹਨ। [caption id="attachment_421613" align="aligncenter" width="292"] ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਮੌਤਾਂ , ਬਿਨ੍ਹਾਂ ਪੋਸਟਮਾਰਟਮ ਹੀ ਕੀਤਾ ਸਸਕਾਰ[/caption] ਜਾਣਕਾਰੀ ਅਨੁਸਾਰ 8ਵੇਂ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  ਇਸ ਮਾਮਲੇ ਵਿੱਚ ਕਾਰਵਾਈ 'ਚ ਢਿਲ ਵਰਤਣ 'ਤੇ ਥਾਣਾ ਤਰਸਿੱਕਾ ਦੇ ਐਸ.ਐਚ.ਓ ਨੂੰ ਸਸਪੈਂਡ ਕੀਤਾ ਗਿਆ ਹੈ। ਢਿੱਲੀ ਕਾਰਵਾਈ ਦੇ ਚਲਦਿਆਂ 5 ਮ੍ਰਿਤਿਕਾਂ ਦਾ ਬਿਨ੍ਹਾਂ ਪੋਸਟ ਮਾਰਟਮ ਤੋਂ ਅੰਤਿਮ ਸਸਕਾਰਹੋਇਆ ਹੈ। ਆਰੋਪੀ ਬਲਵਿੰਦਰ ਕੌਰ ਦੇ ਪਤੀ 'ਤੇ ਪਹਿਲਾਂ ਵੀ 3 ਮਾਮਲੇ ਦਰਜ ਹਨ। [caption id="attachment_421611" align="aligncenter" width="300"] ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਮੌਤਾਂ , ਬਿਨ੍ਹਾਂ ਪੋਸਟਮਾਰਟਮ ਹੀ ਕੀਤਾ ਸਸਕਾਰ[/caption] ਮ੍ਰਿਤਕਾਂ ਦੇ ਘਰ ਵਾਲਿਆਂ ਦਾ ਦੋਸ਼ ਹੈ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਮ੍ਰਿਤਕ ਬਲਵਿੰਦਰ ਸਿੰਘ ਦੇ ਪਿਤਾ ਸੁਰਤਾ ਸਿੰਘ ਨੇ ਕਿਹਾ ਉਨ੍ਹਾਂ ਦੇ ਬੱਚਿਆਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਬੇਟਾ ਸਵੇਰੇ ਗਿਆ ਸੀ ਅਤੇ ਸ਼ਾਮ ਨੂੰ ਜਦ ਘਰ ਆਇਆ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਦੇਰ ਸ਼ਾਮ ਉਸ ਦੀ ਹਾਲਤ ਖ਼ਰਾਬ ਹੋ ਗਈ, ਰਾਤ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। -PTCNews

Related Post