ਅੰਮ੍ਰਿਤਸਰ ਦੇ ਕਲਾਕਾਰ ਨੇ ਜੋਅ ਬਾਈਡੇਨ ਨੂੰ ਇਸ ਤਰ੍ਹਾਂ ਦਿੱਤੀ ਵਧਾਈ

By  Jagroop Kaur November 8th 2020 06:44 PM

ਅੰਮ੍ਰਿਤਸਰ:ਸ਼ਨੀਵਾਰ ਦੀ ਰਾਤ ਅਮਰੀਕਾ 'ਚ ਇਤਿਹਾਸਿਕ ਜਿੱਤ ਹਾਸਿਲ ਕਰਦੇ ਹੋਏ ਜੋਅ ਬਾਈਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ ਹਨ, ਬਾਈਡੇਨ ਦੀ ਜਿੱਤ ਦੇਸ਼ ਅਤੇ ਦੁਨੀਆ ਭਰ 'ਚ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬਾਈਡੇਨ ਨੂੰ ਵਧਾਈਆਂ ਦੇਣ ਵਾਲਿਆਂ 'ਚ ਇੱਕ ਨਾਮ ਅੰਮ੍ਰਿਤਸਰ ਕਲਾਕਾਰ ਜਗਜੀਤ ਸਿੰਘ ਰੂਬਲ ਦਾ ਵੀ ਸ਼ਾਮਿਲ ਹੋ ਗਿਆ ਹੈ ਜਿੰਨਾ ਨੇ ਆਪਣੇ ਅਨੋਖੇ ਅੰਦਾਜ਼ 'ਚ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਜਗਜੀਤ ਸਿੰਘ ਵੱਲੋਂ ਚਿੱਤਰਕਾਰੀ ਕਰਦੇ ਹੋਏ ਅਮਰੀਕਾ ਦੇ ਸਾਰੇ 46 ਰਾਸ਼ਟਰਪਤੀਆਂ ਦੀਆਂ ਤਸਵੀਰਾਂ ਲਗਾ ਕੇ ਇਕ ਪੇਂਟਿੰਗ ਤਿਆਰ ਕੀਤੀ ਗਈ ।Imageਉਨ੍ਹਾਂ Joe Biden ਨੂੰ ਵਧਾਈ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਦੀ ਤਸਵੀਰ ਬਣਾਈ ਹੈ, ਜੋ ਤਸਵੀਰ ਆਪਣੇ ਆਪ 'ਚ ਵੱਖਰੀ ਹੀ ਪਛਾਣ ਵਿਖਾਉਂਦੀ ਹੈ।ਜਗਜੀਤ ਨੇ ਅਮਰੀਕਾ ਦੇ ਰਾਸ਼ਟਰਪਤੀਆਂ ਦੀ ਇਸ ਤਸਵੀਰ 'ਚ ਇਕ ਅਮਰੀਕਾ ਦਾ ਝੰਡਾ ਵੀ ਲਗਾਇਆ ਗਿਆ ਹੈ। ਇਸ ਝੰਡੇ ਦਾ ਮਕਸਦ ਹੈ ਕਿ ਅਮਰੀਕਾ ਅੱਗੇ ਵੱਧਦਾ ਰਹੇ।Imageਇਸ ਆਰਟਿਸਟ ਨੇ ਆਪਣੀ ਕਲਾ ਜ਼ਰੀਏ ਵਧਾਈ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਤਰੱਕੀ ਕਰੇ ਅਤੇ ਭਾਰਤ ਨਾਲ ਅਮਰੀਕਾ ਦੇ ਵਧੀਆ ਸੰਬੰਧ ਰਹਿਣ। ਹੁਣ ਕੀ ਜੋਅ ਬਾਈਡੇਨ ਆਰਥਿਕ ਦ੍ਰਿਸ਼ਟੀ ਨਾਲੋਂ ਅਮਰੀਕਾ ਨੂੰ ਕਿੰਨਾ ਅੱਗੇ ਲੈ ਕੇ ਜਾਂਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ।ImageArtist ਜਗਜੀਤ ਨੇ ਕਿਹਾ ਕਿ ਉਹ ਆਪਣੇ ਵੱਲੋਂ ਬਣਾਈ ਗਈ ਇਹ ਅਮਰੀਕੀ ਰਾਸ਼ਟਰਪਤੀਆਂ ਦੀ ਇਸ ਪੇਂਟਿੰਗ ਵਾਲੀ ਸਾਂਝੀ ਤਸਵੀਰ ਨੂੰ ਵ੍ਹਾਈਟ ਹਾਊਸ 'ਚ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਇੱਛਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਵ੍ਹਾਈਟ ਹਾਊਸ 'ਚ ਜਾ ਕੇ ਐਗਜ਼ੀਬਿਸ਼ਨ ਲਗਾਉਣਾ ਚਾਹੁੰਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਤਸਵੀਰ ਉਹਨਾਂ ਨੇ 4 ਮਹੀਨਿਆਂ ਦਾ ਸਮਾਂ ਲੱਗਾ ਕੇ ਬਣਾਈ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕੀ ਸੱਭਿਆਚਾਰ ਅਤੇ ਹਾਲੀਵੁੱਡ ਸਟਾਰਸ ਦੀ ਵੀ ਪੇਂਟਿੰਗ ਬਣਾ ਰਹੇ ਹਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਸਟਾਰਸ ਦੀ ਵੀ ਪੇਂਟਿੰਗ ਬਣਾ ਚੁੱਕੇ ਹਨ।Amritsar artist paints portraits of all USA Presidents - The Economic Times  Video | ET Now

Related Post