ਅੰਮ੍ਰਿਤਸਰ ਬੰਬ ਧਮਾਕਾ :2 ਸ਼ੱਕੀ ਵਿਅਕਤੀਆਂ ਦੀ ਸੀਸੀਟੀਵੀ ਫੁਟੇਜ਼ ਆਈ ਸਾਹਮਣੇ ,ਹੋ ਸਕਦਾ ਵੱਡਾ ਖ਼ੁਲਾਸਾ

By  Shanker Badra November 19th 2018 10:27 AM -- Updated: November 19th 2018 11:17 AM

ਅੰਮ੍ਰਿਤਸਰ ਬੰਬ ਧਮਾਕਾ :2 ਸ਼ੱਕੀ ਵਿਅਕਤੀਆਂ ਦੀ ਸੀਸੀਟੀਵੀ ਫੁਟੇਜ਼ ਆਈ ਸਾਹਮਣੇ ,ਹੋ ਸਕਦਾ ਵੱਡਾ ਖ਼ੁਲਾਸਾ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਦਲੀਵਾਲ ਨਿਰੰਕਾਰੀ ਸਤਿਸੰਗ ਭਵਨ 'ਚ ਬੀਤੇ ਐਤਵਾਰ ਨੂੰ ਹੋਏ ਬੰਬ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ ਸੀ ਤੇ 20 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।ਇਸ ਮਾਮਲੇ ਵਿੱਚ 2 ਸ਼ੱਕੀ ਵਿਅਕਤੀਆਂ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ।Amritsar Bomb Explosion 2 People CCTV footage Come in front ਇਸ ਮਾਮਲੇ 'ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੀਸੀਟੀਵੀ ਫੁਟੇਜ਼ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਕੁੱਝ ਵੀ ਸਾਹਮਣੇ ਆਵੇਗਾ ,ਉਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।ਉਧਰ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਗੋਪਾਲ ਸਿੰਘ ਚਾਵਲਾ ਦਾ ਹੱਥ ਹੋ ਸਕਦਾ ਹੈ।ਦੱਸ ਦੇਈਏ ਕਿ ਚਾਵਲਾ ਪਾਕਿਸਤਾਨ ਦਾ ਇੱਕ ਖ਼ਾਲਿਸਤਾਨੀ ਸਿੱਖ ਹੈ ਅਤੇ ਇਸ ਨੂੰ ਅੱਤਵਾਦੀ ਹਾਫਿਜ਼ ਸਇਦ ਦੇ ਨਾਲ ਵੀ ਵੇਖਿਆ ਗਿਆ ਹੈ।Amritsar Bomb Explosion 2 People CCTV footage Come in front ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਹਮਲਾ ਆਈਐਸਆਈ ਦੇ ਜ਼ਰੀਏ ਖਾਲਿਸਤਾਨੀ/ਕਸ਼ਮੀਰੀ ਅੱਤਵਾਦੀ ਸਮੂਹਾਂ ਦੁਆਰਾ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦੀ ਜਾਂਚ ਐਨਆਈਏ ਨੂੰ ਦਿੱਤੀ ਗਈ ਹੈ।ਇਸ ਟੀਮ ਦੀ ਅਗਵਾਈ ਮੁਕੇਸ਼ ਸਿੰਘ ਕਰ ਰਹੇ ਹਨ।Amritsar Bomb Explosion 2 People CCTV footage Come in front ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, 'ਅਸੀਂ ਸੂਬੇ 'ਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ, ''ਅਸੀਂ ਇਸ ਨੂੰ ਅੱਤਵਾਦੀ ਹਮਲਾ ਮੰਨ ਰਹੇ ਹਾਂ।ਇਸ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। -PTCNews

Related Post