ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ

By  Shanker Badra March 17th 2020 02:30 PM

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਿਖੇ ਵੱਡਾ ਹਾਦਸਾ ਵਾਪਰਿਆ ਹੈ। ਓਥੇ ਸਥਿਤ ਅਮਰਜੀਤ ਸਿੰਘ ਰੁਮਾਲਿਆਂ ਅਤੇ ਦੁਪੱਟੇ ਵਾਲੀ ਦੁਕਾਨ 'ਤੇ ਅਚਾਨਕ ਸ਼ਾਰਟ ਸਰਕਟ ਦੇ ਕਾਰਨ ਭਿਆਨਕ ਅੱਗ ਲੱਗ ਗਈ ਹੈ।

Amritsar Guru Bazaar Shop Terrible Fire by short circuit, Fire brigade vehicles Arrived on the spot ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ

ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀਆਂਮੌਕੇ 'ਤੇ ਪਹੁੰਚੀਆਂ ਹਨ ਅਤੇ 15 ਮਿੰਟ 'ਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਦੱਸਣਯੋਗ ਹੈ ਕਿ ਅੱਗ ਦੁਕਾਨ ਦੀ ਦੂਜੀ ਮੰਜਿਲ ਤੱਕ ਲੱਗੀ ਸੀ, ਜਿਸ 'ਚ ਦੁਪੱਟੇ ਅਤੇ ਰੁਮਾਲੇ ਸਨ।

Amritsar Guru Bazaar Shop Terrible Fire by short circuit, Fire brigade vehicles Arrived on the spot ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ

ਇਸ ਦੌਰਾਨ ਦੁਕਾਨਦਾਰ ਅਮਰਜੀਤ ਦੇ ਕਹੇ ਨੇ ਦੱਸਿਆ ਕਿ ਜਦੋਂ 12 ਵਜੇ ਤੋਂ ਬਾਅਦ ਉਨ੍ਹਾਂ ਦੁਕਾਨ ਖੋਲ੍ਹ ਕੇ ਮੈਨ ਸਵਿੱਚ ਆਨ ਕੀਤਾ ਤੇ ਇਕ ਦਮ ਸ਼ਾਰਟ ਸਰਕਟ ਦੇ ਚੱਲਦਿਆਂ ਭਿਆਨਕ ਅੱਗ ਲੱਗ ਗਈ, ਜਿਸ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੁਕਾਨ ਦੇ ਅੰਦਰ ਪਿਆ ਰੁਮਾਲਿਆਂ ਅਤੇ ਦੁਪੱਟੇ ਦਾ ਕਾਫੀ ਸਟਾਕ ਸੜ ਕੇ ਸੁਆਹ ਹੋ ਗਿਆ ਹੈ।

-PTCNews

Related Post