ਅੰਮ੍ਰਿਤਸਰ: ਮਾਂ-ਧੀ ਦੇ ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜ੍ਹਣ ਦੇ ਮਾਮਲੇ 'ਚ ਆਇਆ ਨਵਾਂ ਮੋੜ੍ਹ

By  Joshi February 9th 2018 07:39 AM

Amritsar Mother Daughter Murder Case: ਮਾਂ-ਧੀ ਦੇ ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜ੍ਹਣ ਦੇ ਮਾਮਲੇ 'ਚ ਆਇਆ ਨਵਾਂ ਮੋੜ੍ਹ ਅੰਮ੍ਰਿਤਸਰ 'ਚ ਹੋਏ ਮਾਂ-ਧੀ ਦੇ ਦੋਹਰੇ ਹੱਤਿਆਕਾਂਡ ਨੇ ਜਿੱਥੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਹੀ ਇਸ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਵੀ ਜ਼ੋਰਾਂ ਨਾਲ ਚੱਲ ਰਹੀ ਹੈ। ਦੱਸ ਦੇਈਏ ਕਿ ਮਾਂ-ਧੀ ਨੂੰ ਬਲਾਤਕਾਰ ਕਰਨ ਦੇ ਬਾਅਦ ਜ਼ਿੰਦਾ ਜਲਾ ਕੇ ਸਾੜ ਦਿੱਤਾ ਗਿਆ ਸੀ। ਇਸ ਮਾਮਲੇ ਨੇ ਨਵਾਂ ਮੋੜ ਉਸ ਸਮੇਂ ਲੈ ਲਿਆ ਜਦੋਂ ਇਸ ਕੇਸ 'ਚ ਦੋ ਵੱਡੇ ਸਿਆਸੀ ਆਗੂਆਂ ਦੇ ਨਾਮ ਵੀ ਸਾਹਮਣੇ ਆਉਣ ਲੱਗੇ ਹਨ। ਪੁਲਿਸ ਵੱਲੋਂ ਮ੍ਰਿਤਕ ਔਰਤ ਅਤੇ ਉਸ ਦੀ ਬੇਟੀ ਦੇ ਫੋਨ ਕਾਲਾਂ ਦੀ ਡਿਟੇਲ ਚੈੱਕ ਕਰਨ ਦੌਰਾਨ ਇਸ ਸਾਹਮਣੇ ਆਇਆ ਹੈ ਕਿ ਇਹ ਦੋਵੇਂ 2 ਵੱਡੇ ਆਗੂ ਇਨ੍ਹਾਂ ਦੇ ਸੰਪਰਕ 'ਚ ਸਨ।ਪੁਲਸ ਵਲੋਂ ਫੋਨ ਕਾਲ ਡਿਟੇਲ ਦੀ ਜਾਂਚ ਕਰਨ ਤੋਂ ਬਾਅਦ 2 ਕਾਂਗਰਸੀ ਆਗੂ ਦਾ ਨਾਂ ਸਾਹਮਣੇ ਆਇਆ ਹੈ। ਪੁਲਸ ਮੁਤਾਬਕ, ਅਜੇ ਤੱਕ ਕੀਤੀ ਗਈ ਜਾਂਚ ਇਹ ਇਸ਼ਾਰਾ ਕਰ ਰਹੀ ਹੈ ਕਿ ਇਸ ਕਤਲ ਦੀ ਵਾਰਦਾਤ ਨੂੰ ਕਿਸੇ ਜਾਣ ਪਹਿਚਾਣ ਵਾਲੇ ਨੇ ਹੀ ਅੰਜਾਮ ਦਿੱਤਾ ਹੈ। ਫੋਨ ਕਾਲਜ਼ ਤੋਂ ਸਾਹਮਣੇ ਆਇਆ ਹੈ ਕਿ ਦੋਹਾਂ ਆਗੂਆਂ ਦੀ ਮ੍ਰਿਤਕ ਗਗਨਦੀਪ ਨਾਲ ਕਈ ਕਈ ਦੇਰ ਤੱਕ ਰਾਤ ਨੂੰ ਫੋਨ 'ਤੇ ਗੱਲ ਹੁੰਦੀ ਸੀ। ਇਸ ਤੋਂ ਇਲਾਵਾ  ਮ੍ਰਿਤਕਾ ਦੀ ਬੇਟੀ ਦੇ ਦੋਸਤਾਂ ਦੀ ਸੂਚੀ 'ਚ ਪੁਲਿਸ ਫਿਲਹਾਲ ਉਲਝੀ ਹੋਈ ਹੈ। ਹਾਂਲਾਕਿ ਪੁਲਿਸ ਇਹ ਪਤਾ ਲਗਾਉਣ 'ਚ ਅਸਮਰੱਥ ਸਾਬਿਤ ਹੋ ਰਹੀ ਹੈ ਕਿ ਇਹ ਮਾਮਲਾ ਬਲਾਤਕਾਰ ਦਾ ਹੈ ਜਾਂ ਸਮੂਹਕ ਬਲਾਤਕਾਰ ਦਾ। ਪੁਲਸ ਦੇ ਅਨੁਸਾਰ, ਕੋਈ ਜਾਣ ਪਹਿਚਾਣ ਦਾ ਵਿਅਕਤੀ ਪਹਿਲਾਂ ਘਰ ਦੇ ਅੰਦਰ ਦਾਖਲ ਹੋਇਆ ਸੀ, ਜਿਸ ਤੋਂ ਬਾਅਦ 'ਚ ਉਸ ਦੇ ਪਿੱਛੇ ਬਾਕੀ ਲੋਕ ਆਏ। ਫਿਲਹਾਲ, ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲਿਸ ਹੋਰ ਪੁੱਛਗਿਛ ਅਤੇ ਜਾਂਚ 'ਚ ਜੁਟੀ ਹੈ। —PTC News

Related Post