ਪੁਲਿਸ ਵੱਲੋਂ ਔਰਤ ਨੂੰ ਗੱਡੀ ਦੀ ਛੱਤ 'ਤੇ ਬੰਨ੍ਹ ਕੇ ਘਮਾਉਣ ਦੇ ਮਾਮਲੇ 'ਚ ਆਇਆ ਨਵਾਂ ਮੋੜ ,ਜਾਣੋਂ ਅਸਲੀ ਸੱਚ

By  Shanker Badra September 27th 2018 12:59 PM

ਪੁਲਿਸ ਵੱਲੋਂ ਔਰਤ ਨੂੰ ਗੱਡੀ ਦੀ ਛੱਤ 'ਤੇ ਬੰਨ੍ਹ ਕੇ ਘਮਾਉਣ ਦੇ ਮਾਮਲੇ 'ਚ ਆਇਆ ਨਵਾਂ ਮੋੜ ,ਜਾਣੋਂ ਅਸਲੀ ਸੱਚ:ਅੰਮ੍ਰਿਤਸਰ ਪੁਲਿਸ ਨੇ ਮੰਗਲਵਾਰ ਨੂੰ ਇੱਕ ਔਰਤ ਨੂੰ ਗੱਡੀ ਦੀ ਛੱਤ 'ਤੇ ਬੰਨ ਕੇ ਸ਼ਰੇਆਮ ਪੂਰੇ ਪਿੰਡ 'ਚ ਘੁਮਾਇਆ ਹੈ।ਇਸ ਪੂਰੇ ਮਾਮਲੇ ਦਾ ਲੋਕਾਂ ਨੇ ਵੀਡੀਓ ਬਣਾ ਲਿਆ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਅੰਮ੍ਰਿਤਸਰ ਪੁਲਿਸ ਦੀ ਇਹ ਕਰਤੂਤ ਸ਼ਰਮਸਾਰ ਕਰਨ ਵਾਲੀ ਹੈ। ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ।ਦੱਸ ਦੇਈਏ ਕਿ ਅੰਮ੍ਰਿਤਸਰ ਦੀ ਕ੍ਰਾਈਮ ਬ੍ਰਾਂਚ ਨੇ ਇਸ ਸਾਰੇ ਮਾਮਲੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।ਉਨ੍ਹਾਂ ਨੇ ਇਸ ਨੂੰ ਝੂਠ ਦੱਸਿਆ ਹੈ। ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਪਲਵਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਸਫਾਈ ਦਿੰਦੇ ਹੋਏ ਦੱਸਿਆ ਹੈ ਕਿ ਔਰਤ ਖ਼ੁਦ ਧੱਕੇ ਨਾਲ ਉਨ੍ਹਾਂ ਦੀ ਗੱਡੀ 'ਤੇ ਚੜੀ ਸੀ।ਇਸ ਸਬੰਧੀ ਪੁਲਿਸ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਪਰ ਇਸ ਦੇ ਅਸਲ ਕਾਰਨਾਂ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਦੱਸ ਦੇਈਏ ਕਿ ਇਸ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ।ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ 3 ਵਜੇ ਪੀੜਤ ਔਰਤ ਜਸਵਿੰਦਰ ਕੌਰ ਨਾਲ ਮਜੀਠਾ ਦੇ ਹਸਪਤਾਲ 'ਚ ਮੁਲਾਕਾਤ ਕਰਨ ਜਾਵੇਗੀ।ਇਸ ਮਾਮਲੇ ਸਬੰਧੀ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸਬੰਧਿਤ ਅਫ਼ਸਰਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ।ਉਨ੍ਹਾਂ ਨੂੰ 4 ਅਕਤੂਬਰ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। -PTCNews

Related Post