Sat, Jul 27, 2024
Whatsapp

Gym Lover Salad: ਅੰਮ੍ਰਿਤਸਰ 'ਚ ਮਸ਼ਹੂਰ ਰੈਸਟੋਰੈਂਟ ਦੇ ਸਲਾਦ 'ਚੋਂ ਨਿਕਲਿਆ ਮਰਿਆ ਕਾਕਰੋਚ, ਵੀਡੀਓ ਹੋਈ ਵਾਇਰਲ

Cockroaches in salad video: ਨੌਜਵਾਨ ਮਨਪ੍ਰੀਤ ਸਿੰਘ ਨੇ ਕਾਕਰੋਚ ਵਾਲੇ ਸਲਾਦ ਦੀ ਇੱਕ ਵੀਡੀਓ ਵੀ ਬਣਾਈ ਹੈ ਅਤੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਰੈਸਟੋਰੈਂਟ 'ਚ ਜਿੰਮ ਲਵਰ ਸਲਾਦ ਖਾਣ ਪਹੁੰਚਿਆ ਤਾਂ ਉਸ ਦੇ ਸਲਾਦ ਵਿਚੋਂ ਰੈਸਟੋਰੈਂਟ ਦਾ ਇੱਕ ਕਾਕਰੋਚ ਪਾਇਆ ਗਿਆ।

Reported by:  PTC News Desk  Edited by:  KRISHAN KUMAR SHARMA -- May 15th 2024 06:48 PM -- Updated: May 15th 2024 06:50 PM
Gym Lover Salad: ਅੰਮ੍ਰਿਤਸਰ 'ਚ ਮਸ਼ਹੂਰ ਰੈਸਟੋਰੈਂਟ ਦੇ ਸਲਾਦ 'ਚੋਂ ਨਿਕਲਿਆ ਮਰਿਆ ਕਾਕਰੋਚ, ਵੀਡੀਓ ਹੋਈ ਵਾਇਰਲ

Gym Lover Salad: ਅੰਮ੍ਰਿਤਸਰ 'ਚ ਮਸ਼ਹੂਰ ਰੈਸਟੋਰੈਂਟ ਦੇ ਸਲਾਦ 'ਚੋਂ ਨਿਕਲਿਆ ਮਰਿਆ ਕਾਕਰੋਚ, ਵੀਡੀਓ ਹੋਈ ਵਾਇਰਲ

Cockroaches in salad video: ਅੰਮ੍ਰਿਤਸਰ (Amritsar News) ਦੇ ਇੱਕ ਮਸ਼ਹੂਰ ਰੈਸਟੋਰੈਂਟ 'ਚ ਸਲਾਦ ਵਿਚੋਂ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਮਨਪ੍ਰੀਤ ਸਿੰਘ ਨੇ ਕਾਕਰੋਚ ਵਾਲੇ ਸਲਾਦ ਦੀ ਇੱਕ ਵੀਡੀਓ ਵੀ ਬਣਾਈ ਹੈ ਅਤੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਰੈਸਟੋਰੈਂਟ 'ਚ ਜਿੰਮ ਲਵਰ ਸਲਾਦ ਖਾਣ ਪਹੁੰਚਿਆ ਤਾਂ ਉਸ ਦੇ ਸਲਾਦ ਵਿਚੋਂ ਰੈਸਟੋਰੈਂਟ ਦਾ ਇੱਕ ਕਾਕਰੋਚ ਪਾਇਆ ਗਿਆ।

ਤਸਵੀਰ 'ਚ ਵੇਖਿਆ ਜਾ ਸਕਦਾ ਹੈ ਕਿ ਸਲਾਦ ਵਾਲੀ ਪਲੇਟ 'ਚ ਕਾਕਰੋਚ ਮਰਿਆ ਪਿਆ ਹੈ। ਨੌਜਵਾਨ ਨੇ ਦੱਸਿਆ ਕਿ ਉਹ ਸ਼ਾਕਾਹਾਰੀ ਹੈ ਅਤੇ ਇਥੇ ਇੱਕ ਮਸ਼ਹੂਰ ਰੈਸਟੋਰੈਂਟ 'ਚ ਇੱਕ ਜ਼ਿੰਮ ਵਿਚੋਂ ਵਰਕਆਊਟ ਕਰਨ ਤੋਂ ਬਾਅਦ ਸਲਾਦ ਖਾਣ ਆਇਆ ਸੀ। ਉਸ ਨੇ ਇਸ ਮੌਕੇ ਰੈਸਟੋਰੈਂਟ 'ਤੇ ਸਲਾਦ ਆਰਡਰ ਕੀਤਾ, ਜਿਸ ਬਾਰੇ ਜਿੰਮ ਲਵਰ ਸਲਾਦ ਲਿਖਿਆ ਹੋਇਆ ਸੀ ਅਤੇ 180 ਰੁਪਏ ਕੀਮਤ ਹੈ।


ਨੌਜਵਾਨ ਨੇ ਦਾਅਵਾ ਕੀਤਾ ਕਿ ਜਦੋਂ ਉਸ ਕੋਲ ਸਲਾਦ ਦਾ ਆਰਡਰ ਪਹੁੰਚਿਆ ਤਾਂ ਅਜੇ ਉਸ ਨੇ ਇੱਕ ਚਮਚ ਖਾਧਾ ਹੀ ਸੀ ਕਿ ਸਲਾਦ ਵਿੱਚ ਕਾਕਰੋਚ ਵਿਖਾਈ ਦਿੱਤਾ, ਜਿਸ ਪਿੱਛੋਂ ਉਸ ਨੇ ਸਲਾਦ ਖਾਣਾ ਛੱਡ ਦਿੱਤਾ। ਉਸ ਨੇ ਦੱਸਿਆ ਕਿ ਸਲਾਦ ਵਿੱਚ ਕਾਕਰੋਚ ਮਰਿਆ ਹੋਇਆ ਸੀ।

ਨੌਜਵਾਨ ਨੇ ਕਿਹਾ ਕਿ ਉਸ ਨਾਲ ਵਾਪਰੀ ਇਹ ਘਟਨਾ ਬਹੁਤ ਹੀ ਘਿਨਾਉਣੀ ਹੈ ਅਤੇ ਇਸ ਤਰ੍ਹਾਂ ਰੈਸਟੋਰੈਂਟਾਂ ਵੱਲੋਂ ਸਿੱਧਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਮੇਰੀ ਸਿਹਤ ਵਿਗੜਦੀ ਹੈ ਜਾਂ ਮੈਨੂੰ ਫੂਡ ਪੋਇਜ਼ਨਿੰਗ ਹੁੰਦੀ ਹੈ ਤਾਂ ਇਸਦਾ ਅੰਮ੍ਰਿਤਸਰ ਫੂਡ ਇੰਸਪੈਕਟਰ ਅਤੇ ਇਹ ਰੈਸਟੋਰੈਂਟ ਵਾਲੇ ਜਿੰਮੇਵਾਰ ਹੋਣਗੇ। ਨੌਜਵਾਨ ਨੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਹੋਰ ਰੈਸਟੋਰੈਂਟਾਂ ਦੇ ਵਿੱਚ ਇਦਾਂ ਨਾ ਹੋਵੇ। ਉਸ ਨੇ ਸਿਹਤ ਵਿਭਾਗ ਨੂੰ ਇਸ ਸਬੰਧੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

- PTC NEWS

Top News view more...

Latest News view more...

PTC NETWORK