ਗਰੀਬ ਕਿਸਾਨ ਨੂੰ ਨਿਕਲੀ 20 ਲੱਖ ਰੁਪਏ ਦੀ ਲਾਟਰੀ, ਪਰਿਵਾਰ ਚ ਖੁਸ਼ੀ ਦਾ ਮਾਹੌਲ, 1994 ਤੋਂ ਖਰੀਦ ਰਿਹੈ ਲਾਟਰੀ ਬੰਪਰ

By  Jashan A January 9th 2019 01:26 PM -- Updated: January 9th 2019 04:06 PM

ਗਰੀਬ ਕਿਸਾਨ ਨੂੰ ਨਿਕਲੀ 20 ਲੱਖ ਰੁਪਏ ਦੀ ਲਾਟਰੀ, ਪਰਿਵਾਰ ਚ ਖੁਸ਼ੀ ਦਾ ਮਾਹੌਲ, 1994 ਤੋਂ ਖਰੀਦ ਰਿਹੈ ਲਾਟਰੀ ਬੰਪਰ।

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੀ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਧੀਂਨ ਪੈਂਦੇ ਪਿੰਡ ਬੁਤਾਲਾ ਦੇ ਇੱਕ ਕਿਸਾਨ ਦੀ ਪੰਜਾਬ ਸਟੇਟ ਮਹੀਨੇਵਾਰ ਟਿਕਟ ਤੋਂ 20 ਲੱਖ ਰੁਪਏ ਦੀ ਲਾਟਰੀ ਨਿਕਲਣ ਨਾਲ ਚਹੁੰ ਤਰਫਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਕੋਲ ਮਹਿਜ਼ 2 ਕਿੱਲੇ ਹੀ ਜ਼ਮੀਨ ਹੈ ਤੇ ਉਸੇ ਖਰਚੇ ਨਾਲ ਹੀ ਉਹ ਆਪਣੇ ਘਰ ਦਾ ਖਰਚਾ ਤੇ ਦੋਵੇਂ ਧੀਆਂ ਦੀ ਪਰਵਰਿਸ਼ ਕਰ ਰਿਹਾ ਹੈ। ਲਾਟਰੀ ਨਿਕਲਣ ਵਾਲੇ ਕਿਸਾਨ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ।

amritsar ਗਰੀਬ ਕਿਸਾਨ ਨੂੰ ਨਿਕਲੀ 20 ਲੱਖ ਰੁਪਏ ਦੀ ਲਾਟਰੀ, ਪਰਿਵਾਰ ਚ ਖੁਸ਼ੀ ਦਾ ਮਾਹੌਲ, 1994 ਤੋਂ ਖਰੀਦ ਰਿਹੈ ਲਾਟਰੀ ਬੰਪਰ

ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਸ ਨੇ ਬਿਆਸ ਦੇ ਇੱਕ ਲਾਟਰੀ ਸਟਾਲ ਤੋਂ ਪੰਜਾਬ ਸਟੇਟ ਡੀਲਕਸ ਮਹੀਨੇਵਾਰ ਲਾਟਰੀ ਦੀ 100 ਰੁਪਏ ਵਾਲੀ ਟਿਕਟ ਖਰੀਦੀ ਸੀ ਅਤੇ ਉਸ ਲਾਟਰੀ ਦਾ ਡਰਾਅ 28 ਦਸੰਬਰ 2018 ਨੂੰ ਨਿਕਲਣਾ ਸੀ।ਡਰਾਅ ਵਾਲੇ ਦਿਨ ਉਸ ਨੂੰ ਤਾਂ ਚਿੱਤ ਖਿਆਲ ਵੀ ਨਹੀਂ ਸੀ ਕਿ ਅੱਜ ਉਸ ਦੀ ਲਾਟਰੀ ਟਿਕਟ ਰਾਂਹੀ 20 ਲੱਖ ਰੁਪੈ ਦਾ ਪਹਿਲਾ ਇਨਾਮ ਨਿਕਲ ਆਇਆ ਹੈ।

amritsar ਗਰੀਬ ਕਿਸਾਨ ਨੂੰ ਨਿਕਲੀ 20 ਲੱਖ ਰੁਪਏ ਦੀ ਲਾਟਰੀ, ਪਰਿਵਾਰ ਚ ਖੁਸ਼ੀ ਦਾ ਮਾਹੌਲ, 1994 ਤੋਂ ਖਰੀਦ ਰਿਹੈ ਲਾਟਰੀ ਬੰਪਰ

ਉਸ ਨੇ ਦੱਸਿਆ ਕਿ ਪਿੰਡ ਦੀਆਂ ਬਹਿਕਾਂ ਤੇ ਰਹਿਣ ਕਾਰਣ ਉਹ ਬਾਅਦ ਦੁਪਹਿਰ ਅਖਬਾਰ ਪੜ੍ਹ ਪਾਉਂਦੇ ਹਨ, ਜਿਸ ਦੇ ਚੱਲਦਿਆਂ ਉਸਦੇ ਨਜ਼ਦੀਕੀ ਨੂੰ ਲਾਟਰੀ ਦੀ ਟਿਕਟ ਦਾ ਨੰਬਰ ਦੱਸ ਕੇ ਪੁੱਛਿਆ ਗਿਆ ਤਾਂ ਪਤਾ ਚੱਲਿਆ ਕਿ ਉਸ ਦਾ ਪਹਿਲਾ ਇਨਾਮ 20 ਲੱਖ ਰੁਪਏ ਨਿਕਲਿਆ ਹੈ।

amritsar ਗਰੀਬ ਕਿਸਾਨ ਨੂੰ ਨਿਕਲੀ 20 ਲੱਖ ਰੁਪਏ ਦੀ ਲਾਟਰੀ, ਪਰਿਵਾਰ ਚ ਖੁਸ਼ੀ ਦਾ ਮਾਹੌਲ, 1994 ਤੋਂ ਖਰੀਦ ਰਿਹੈ ਲਾਟਰੀ ਬੰਪਰ

ਉਹ ਕਰੀਬ ਸਾਲ 1994 ਤੋਂ ਪੰਜਾਬ ਸਟੇਟ ਲਾਟਰੀ ਬੰਪਰ ਤੇ ਇੱਕ ਦੋ ਵਾਰ ਮਹੀਨੇਵਾਰ ਟਿਕਟਾਂ ਖਰੀਦਦਾ ਹੁੰਦਾ ਸੀ ਪਰ ਅੱਜ ਇੰਨੇ ਸਾਲਾਂ ਬਾਅਦ ਇਨਾਮ ਨਿਕਲਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਗੁਰਪ੍ਰੀਤ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਲਾਟਰੀ ਚ ਪਹਿਲਾ ਇਨਾਮ ਨਿਕਲਣ ਤੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

-PTC News

Related Post