ਸ੍ਰੀ ਅੰਮ੍ਰਿਤਸਰ ਸਾਹਿਬ: ਹੈਰੀਟੇਜ ਸਟ੍ਰੀਟ 'ਚ ਲੱਗੀ ਅਨੋਖੀ ਮਸ਼ੀਨ,ਪਲਾਸਟਿਕ ਦੀਆਂ ਖਾਲੀ ਬੋਤਲਾਂ ਵੱਟੇ ਦਿੰਦੀ ਹੈ Discount Coupon (ਤਸਵੀਰਾਂ)

By  Jashan A April 28th 2019 12:26 PM

ਸ੍ਰੀ ਅੰਮ੍ਰਿਤਸਰ ਸਾਹਿਬ: ਹੈਰੀਟੇਜ ਸਟ੍ਰੀਟ 'ਚ ਲੱਗੀ ਅਨੋਖੀ ਮਸ਼ੀਨ,ਪਲਾਸਟਿਕ ਦੀਆਂ ਖਾਲੀ ਬੋਤਲਾਂ ਵੱਟੇ ਦਿੰਦੀ ਹੈ Discount Coupon (ਤਸਵੀਰਾਂ),ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਸਪਾਸ ਦੀ ਸੁੰਦਰਤਾ ਤਾਂ ਦੇਖ ਕੇ ਬਣਦੀ ਹੈ।ਇਥੋਂ ਦੀ ਮਿਊਂਸਪਲ ਕਾਰਪੋਰੇਸ਼ਨ ਕੋਈ ਕਸਰ ਨਹੀਂ ਛੱਡ ਰਹੀ।

asr ਸ੍ਰੀ ਅੰਮ੍ਰਿਤਸਰ ਸਾਹਿਬ: ਹੈਰੀਟੇਜ ਸਟ੍ਰੀਟ 'ਚ ਲੱਗੀ ਅਨੋਖੀ ਮਸ਼ੀਨ,ਪਲਾਸਟਿਕ ਦੀਆਂ ਖਾਲੀ ਬੋਤਲਾਂ ਵੱਟੇ ਦਿੰਦੀ ਹੈ Discount Coupon (ਤਸਵੀਰਾਂ)

ਹੁਣ ਕਾਰਪੋਰੇਸ਼ਨ ਨੇ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟ੍ਰੀਟ ਵਿੱਚ 10 ਪੈੱਟ ਬੋਤਲ ਕਰੱਸ਼ਰ ਮਸ਼ੀਨਾਂ ਲਗਾ ਦਿੱਤੀਆਂ ਹਨ।

ਹੋਰ ਪੜ੍ਹੋ:ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ (ਵੀਡੀਓ)

ਮਿਲੀ ਜਾਣਕਰੀ ਮੁਤਾਬਕ ਖਾਲੀ ਬੋਤਲ ਇਸ ਮਸ਼ੀਨ 'ਚ ਸੁੱਟਣ ਵਾਲਿਆਂ ਨੂੰ ਡਿਸਕਾਊਂਟ ਕੂਪਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਭਰਾਵਾਂ ਦੇ ਢਾਬੇ ਤੇ ਪੰਜਾਬੀ ਜੁੱਤੀ ਦੇ ਸਟੋਰਾਂ ਤੋਂ ਇਲਾਵਾ ਹੋਰ ਸ਼ਾਪਿੰਗ ਸਟੋਰਾਂ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਸਫ਼ਾਈ ਦੇ ਨਾਲ ਹੀ 10 ਤੋਂ 20 ਫੀਸਦੀ ਡਿਸਕਾਊਂਟ ਕੂਪਨ ਮਿਲਣ ਕਰਕੇ ਲੋਕ ਖ਼ੁਸ਼ ਵੀ ਹਨ।ਸਵੱਛ ਆਈਕੌਨਿਕ ਪਲੇਸਿਸ (SIP) ਪ੍ਰੋਜੈਕਟ ਦੇ ਤਹਿਤ 10 ਮਸ਼ੀਨਾਂ ਲਾਉਣ 'ਤੇ ਕਾਰਪੋਰੇਸ਼ਨ ਨੇ ਪੰਜ ਲੱਖ ਰੁਪਏ ਖ਼ਰਚ ਕੀਤੇ ਹਨ।

ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ

asr ਸ੍ਰੀ ਅੰਮ੍ਰਿਤਸਰ ਸਾਹਿਬ: ਹੈਰੀਟੇਜ ਸਟ੍ਰੀਟ 'ਚ ਲੱਗੀ ਅਨੋਖੀ ਮਸ਼ੀਨ,ਪਲਾਸਟਿਕ ਦੀਆਂ ਖਾਲੀ ਬੋਤਲਾਂ ਵੱਟੇ ਦਿੰਦੀ ਹੈ Discount Coupon (ਤਸਵੀਰਾਂ)

ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਪੂਰੇ ਸ਼ਹਿਰ ਵਿੱਚ ਲਾਈਆਂ ਜਾਣੀਆਂ ਚਾਹੀਦੀਆਂ ਹਨ।

-PTC News

Related Post