ਅੰਮ੍ਰਿਤਸਰ ਰੇਲ ਹਾਦਸਾ: ਰੇਲ ਮੰਤਰਾਲੇ ਨੇ ਕੀਤੀ ਜਾਂਚ ਸ਼ੁਰੂ;12 ਲੋਕਾਂ ਨੂੰ ਪੇਸ਼ ਹੋਣ ਲਈ ਕਿਹਾ

By  Joshi November 4th 2018 12:13 PM

ਅੰਮ੍ਰਿਤਸਰ ਰੇਲ ਹਾਦਸਾ: ਰੇਲ ਮੰਤਰਾਲੇ ਨੇ ਕੀਤੀ ਜਾਂਚ ਸ਼ੁਰੂ;12 ਲੋਕਾਂ ਨੂੰ ਪੇਸ਼ ਹੋਣ ਲਈ ਕਿਹਾ,ਅੰਮ੍ਰਿਤਸਰ: ਜੋੜਾ ਫਾਟਕ ਕੋਲ ਵਾਪਰੇ ਰੇਲ ਹਾਦਸੇ ਦੀ ਰੇਲ ਮੰਤਰਾਲੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਰੇਲ ਹਾਦਸੇ ਵਿੱਚ ਮਰੇ 60 ਲੋਕਾਂ ਦੀ ਜਾਂਚ ਲਈ ਰੇਲਵੇ ਅਧਿਕਾਰੀ ਐੱਸ. ਕੇ. ਪਾਠਕ ਭਾਰਤ ਸਰਕਾਰ ਵੱਲੋਂ ਜਾਂਚ ਲਈ ਪੁਤਲੀਘਰ ਇਲਾਕੇ ਸਥਿਤ ਰੇਲਵੇ ਵਰਕਸ਼ਾਪ ’ਚ ਪਹੁੰਚ ਚੁੱਕੇ ਹਨ। ਅਤੇ ਉਹਨਾਂ ਨੇ ਰੇਲਵੇ ਵਰਕਸ਼ਾਪ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਉਹਨਾਂ ਨੇ ਜਾਂਚ ਕਰਦਿਆਂ ਲੋਕੋ ਪਾਇਲਟ ਅਰਵਿੰਦ ਕੁਮਾਰ ਤੇ ਗੇਟਮੈਨ ਅਮਿਤ ਸਿੰਘ ਸਮੇਤ 12 ਲੋਕਾਂ ਨੂੰ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਹੋਇਆ ਭਿਆਨਕ ਰੇਲ ਹਾਦਸੇ ਦੌਰਾਨ ਕਰੀਬ 60 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਦੇ ਬਾਅਦ ਸਰਕਾਰ ਵੱਲੋਂ ਅਜੇ ਤੱਕ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ ਨਹੀਂ ਮਿਲਿਆ। ਹੋਰ ਪੜ੍ਹੋ: ਨਸ਼ੇ ‘ਚ ਧੁੱਤ ਸੀ ਤਿੰਨ ਨੌਜਵਾਨ, ਕੀਤੀ ਇਹ ਸ਼ਰਮਾਨਕ ਹਰਕਤ, ਲੋਕਾਂ ਨੇ ਕੀਤੀ ਛਿੱਤਰ ਪਰੇਡ!! ਤੁਹਾਨੂੰ ਦੱਸ ਦੇਈਏ ਕਿ ਇਸ ਹਾਦਸੇ ਨੂੰ 2 ਹਫਤਿਆਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਨੇ ਅਜੇ ਤੱਕ ਪੀੜਤਾ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ ਨਹੀਂ ਦਵਾਇਆ। ਜਿਸ ਦੌਰਾਨ ਲੋਕਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੁਆਰਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। —PTC News

Related Post