ਡਿਊਟੀ ਦੌਰਾਨ ਥਾਣੇਦਾਰ ਦੀ ਅਚਾਨਕ ਹੋਈ ਮੌਤ, ਪੁਲਿਸ ਕਰ ਰਹੀ ਹੈ ਜਾਂਚ

By  Jashan A April 1st 2019 02:34 PM

ਡਿਊਟੀ ਦੌਰਾਨ ਥਾਣੇਦਾਰ ਦੀ ਅਚਾਨਕ ਹੋਈ ਮੌਤ, ਪੁਲਿਸ ਕਰ ਰਹੀ ਹੈ ਜਾਂਚ,ਸ੍ਰੀ ਅੰਮ੍ਰਿਤਸਰ ਸਾਹਿਬ : ਬੀਤੀ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਥਾਣਾ ਭਿੰਡੀ ਸੈਦਾ ਵਿਖੇ ਡਿਊਟੀ 'ਤੇ ਹਾਜ਼ਰ ਥਾਣੇਦਾਰ ਦੀ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਥਾਣੇਦਾਰ ਗੁਰਮੀਤ ਸਿੰਘ ਵਜੋਂ ਹੋਈ ਹੈ। [caption id="attachment_277153" align="aligncenter" width="300"]asr ਡਿਊਟੀ ਦੌਰਾਨ ਥਾਣੇਦਾਰ ਦੀ ਅਚਾਨਕ ਹੋਈ ਮੌਤ, ਪੁਲਿਸ ਕਰ ਰਹੀ ਹੈ ਜਾਂਚ[/caption] ਥਾਣਾ ਭਿੰਡੀ ਸੈਦਾ ਦੇ ਮੁੱਖ ਅਫਸਰ ਸਰਬਜੀਤ ਸਿੰਘ ਮੁਤਾਬਕ ਬੀਤੀ ਰਾਤ ਥਾਣੇਦਾਰ ਗੁਰਮੀਤ ਸਿੰਘ ਡਿਊਟੀ 'ਤੇ ਹਾਜ਼ਰ ਸੀ। ਕਰੀਬ 12 ਵਜੇ ਉਸ ਨੇ ਆਪਣੇ ਘਰ ਫੋਨ 'ਤੇ ਗੱਲ ਕੀਤੀ, ਜਿਸ ਤੋਂ ਬਾਅਦ ਸਵੇਰੇ ਪਤਾ ਲੱਗਿਆ ਕਿ ਗੁਰਮੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਹੋਰ ਪੜ੍ਹੋ:ਪਾਕਿ ਤੋਂ ਸਿੱਖਾਂ ਲਈ ਇੱਕ ਹੋਰ ਖੁਸ਼ਖਬਰੀ, ਆਰਟ ਗੈਲਰੀ ‘ਚ ਲਗਾਈ ਜਾਵੇਗੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ [caption id="attachment_277154" align="aligncenter" width="300"]asr ਡਿਊਟੀ ਦੌਰਾਨ ਥਾਣੇਦਾਰ ਦੀ ਅਚਾਨਕ ਹੋਈ ਮੌਤ, ਪੁਲਿਸ ਕਰ ਰਹੀ ਹੈ ਜਾਂਚ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਥਾਣੇਦਾਰ ਗੁਰਮੀਤ ਸਿੰਘ ਦੀ ਮੌਤ ਕਿਵੇਂ ਹੋਈ ਹੈ। -PTC News

Related Post